ਉਮਰ ਅਬਦੁੱਲਾ ਨੇ ਕਸ਼ਮੀਰ ''ਚ ਹੋਏ 2 ਅੱਤਵਾਦੀ ਹਮਲਿਆਂ ਦੀ ਕੀਤੀ ਨਿੰਦਾ

05/19/2024 11:31:10 AM

ਸ਼੍ਰੀਨਗਰ (ਭਾਸ਼ਾ)- ਨੈਸ਼ਨਲ ਕਾਨਫਰੰਸ (ਨੇਕਾਂ) ਦੇ ਨੇਤਾ ਉਮਰ ਅਬਦੁੱਲਾ ਨੇ ਜੰਮੂ ਕਸ਼ਮੀਰ ਦੇ ਸ਼ੋਪੀਆਂ ਅਤੇ ਅਨੰਤਨਾਗ ਜ਼ਿਲ੍ਹਿਆਂ 'ਚ ਹੋਏ 2 ਅੱਤਵਾਦੀ ਹਮਲਿਆਂ ਦੀ ਐਤਵਾਰ ਨੂੰ ਨਿੰਦਾ ਕੀਤੀ। ਇਨ੍ਹਾਂ ਹਮਲਿਆਂ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਵਰਕਰ ਦੀ ਮੌਤ ਹੋ ਗਈ, ਜਦੋਂ ਕਿ ਰਾਜਸਥਾਨ ਦਾ ਇਕ ਸੈਲਾਨੀ ਜੋੜਾ ਜ਼ਖ਼ਮੀ ਹੋ ਗਿਆ। ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ 'ਚ ਜੈਪੁਰ ਦੇ ਸੈਲਾਨੀ ਫਰਾਹ ਅਤੇ ਤਬਰੇਜ਼ ਜ਼ਖ਼ਮੀ ਹੋ ਗਏ ਅਤੇ ਸ਼ੋਪੀਆਂ ਜ਼ਿਲ੍ਹੇ 'ਚ ਸਾਬਕਾ ਸਰਪੰਚ ਅਤੇ ਭਾਜਪਾ ਵਰਕਰ ਏਜਾਜ਼ ਅਹਿਮਦ ਸ਼ੇਖ ਦੀ ਅੱਤਵਾਦੀਆਂ ਨੇ ਕਤਲ ਕਰ ਦਿੱਤਾ।

ਉਮਰ ਅਬਦੁੱਲਾ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਕੀਤੀ ਗਈ ਪੋਸਟ 'ਚ ਕਿਹਾ,'ਦੱਖਣੀ ਕਸ਼ਮੀਰ 'ਚ ਸੈਲਾਨੀਆਂ ਅਤੇ ਭਾਜਪਾ ਦੇ ਇਕ ਵਰਕਰ 'ਤੇ ਹੋਏ ਅੱਤਵਾਦੀ ਹਮਲੇ ਬਾਰੇ ਸੁਣ ਕੇ ਬੇਹੱਦ ਦੁੱਖ ਹੋਇਆ। ਮੈਂ ਇਨ੍ਹਾਂ ਜਾਲੇਵਾ ਹਮਲਿਆਂ ਦੀ ਸਖ਼ਤ ਨਿੰਦਾ ਕਰਦਾ ਹਾਂ। ਏਜਾਜ਼ ਅਹਿਮਦ ਦੇ ਪਰਿਵਾਰ ਦੇ ਪ੍ਰਤੀ ਮੇਰੀ ਹਮਦਰਦੀ ਹੈ। ਅੱਲਾਹ ਉਨ੍ਹਾਂ ਨੂੰ ਜੰਨਤ 'ਚ ਜਗ੍ਹਾ ਦੇਵੇ। ਮੈਂ ਰਾਜਸਥਾਨ ਦੇ ਜੈਪੁਰ ਦੇ ਰਹਿਣ ਵਾਲੇ ਤਬਰੇਜ਼ ਅਤੇ ਫਰਾਹ ਨਾਲ ਸਿਹਤਮੰਦ ਹੋਣ ਦੀ ਪ੍ਰਾਰਥਨਾ ਕਰਦਾ ਹਾਂ।'' ਇਹ ਅੱਤਵਾਦੀ ਹਮਲੇ ਅਜਿਹੇ ਸਮੇਂ ਹੋਏ ਹਨ, ਜਦੋਂ ਅਨੰਤਨਾਗ-ਰਾਜੌਰੀ ਸੀਟ 'ਤੇ ਲੋਕ ਸਭਾ ਚੋਣਾਂ ਲਈ ਪ੍ਰਚਾਰ ਮੁਹਿੰਮ ਜਾਰੀ ਹੈ। ਲੋਕ ਸਭਾ ਚੋਣਾਂ ਦੇ 5ਵੇਂ ਪੜਾਅ 'ਚ ਬਾਰਾਮੂਲਾ ਸੀਟ 'ਤੇ ਸੋਮਵਾਰ ਨੂੰ ਵੋਟਿੰਗ ਹੋਵੇਗੀ। ਅਨੰਤਨਾਗ ਸੀਟ 'ਤੇ 7 ਮਈ ਨੂੰ ਵੋਟਿੰਗ ਹੋਣੀ ਸੀ ਪਰ ਜੰਮੂ ਕਸ਼ਮੀਰ 'ਚ ਕੁਝ ਰਾਜਨੀਤਕ ਦਲਾਂ ਵਲੋਂ ਮੌਸਮ ਦੀ ਸਥਿਤੀ 'ਤੇ ਚਿੰਤਾ ਜਤਾਏ ਜਾਣ ਤੋਂ ਬਾਅਦ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ। ਹੁਣ ਇਸ ਸੀਟ 'ਤੇ 25 ਮਈ ਨੂੰ ਵੋਟਿੰਗ ਹੋਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News