ਪਤਨੀ ਸਾਕਸ਼ੀ ਨਾਲ ਧੋਨੀ ਨੇ ਲਗਾਏ ਠੁਮਕੇ, ਧੀ ਜੀਵਾ ਨੇ ਵੀ ਦਿੱਤਾ ਸਾਥ (ਵੇਖੋ ਵੀਡੀਓ)

Thursday, Nov 26, 2020 - 05:26 PM (IST)

ਪਤਨੀ ਸਾਕਸ਼ੀ ਨਾਲ ਧੋਨੀ ਨੇ ਲਗਾਏ ਠੁਮਕੇ, ਧੀ ਜੀਵਾ ਨੇ ਵੀ ਦਿੱਤਾ ਸਾਥ (ਵੇਖੋ ਵੀਡੀਓ)

ਸਪੋਰਟਸ ਡੈਸਕ : ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਆਈ.ਪੀ.ਐਲ. ਖ਼ਤਮ ਹੋਣ ਦੇ ਬਾਅਦ ਪਰਿਵਾਰ ਨਾਲ ਦੁਬਈ ਵਿਚ ਛੁੱਟੀਆਂ ਮਨਾ ਰਹੇ ਹਨ। ਹਾਲ ਹੀ ਵਿਚ ਧੋਨੀ ਨੇ ਪਤਨੀ ਸਾਕਸ਼ੀ ਦਾ ਜਨਮਦਿਨ ਦੁਬਈ ਵਿਚ ਮਨਾਇਆ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਹੁਣ ਧੋਨੀ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਧੋਨੀ ਡਾਂਸ ਕਰਦੇ ਹੋਏ ਵਿਖਾਈ ਦੇ ਰਹੇ ਹਨ। ਇਸ ਵੀਡੀਓ ਵਿਚ ਧੋਨੀ ਦੇ ਨਾਲ ਉਨ੍ਹਾਂ ਦੀ ਪਤਨੀ ਸਾਕਸ਼ੀ ਅਤੇ ਧੀ ਵੀ ਉਨ੍ਹਾਂ ਦੇ ਨਾਲ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ।  

ਇਹ ਵੀ ਪੜ੍ਹੋ: ਸੰਨਿਆਸ ਲੈਣ ਮਗਰੋਂ ਮਹਿੰਦਰ ਸਿੰਧ ਧੋਨੀ ਕਰ ਰਹੇ ਹਨ ਜੈਵਿਕ ਖੇਤੀ, ਵੇਚ ਰਹੇ ਹਨ ਟਮਾਟਰ ਅਤੇ ਦੁੱਧ

ਧੋਨੀ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਮੈਦਾਨ 'ਤੇ ਗੇਂਦਬਾਜ਼ਾਂ ਦੇ ਛੱਕੇ ਛੁਡਾਉਂਦੇ ਹੋਏ ਅਤੇ ਅਭਿਆਸ ਕਰਦੇ ਹੋਏ ਵੇਖਿਆ ਹੈ। ਧੋਨੀ ਆਪਣੀ ਨਿੱਜੀ ਜਿੰਦਗੀ ਨੂੰ ਲੈ ਕੇ ਕਾਫ਼ੀ ਸੁਚੇਤ ਰਹਿੰਦੇ ਹਨ ਪਰ ਇਸ ਬਾਰ ਧੋਨੀ ਦੇ ਡਾਂਸ ਕਰਦੇ ਹੋਏ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਇਕ ਪਾਰਟੀ ਵਿਚ ਠੁਮਕੇ ਲਗਾਉਂਦੇ ਵਿੱਖ ਰਹੇ ਹਨ।  ਧੋਨੀ ਨੇ ਪਤਨੀ ਸਾਕਸ਼ੀ ਨਾਲ ਡਾਂਸ ਕੀਤਾ ਅਤੇ ਉਸ ਦੇ ਨਾਲ ਹੀ ਧੀ ਜੀਵਾ ਨੇ ਵੀ ਪਾਪਾ ਧੋਨੀ   ਦੇ ਨਾਲ ਡਾਂਸ ਕੀਤਾ।  

ਇਹ ਵੀ ਪੜ੍ਹੋ: 8 ਫੇਰੇ ਲੈ ਕੇ ਇਕ-ਦੂਜੇ ਦੇ ਹੋਏ ਸੰਗੀਤਾ ਫੋਗਾਟ ਅਤੇ ਬਜਰੰਗ, ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ



ਧੋਨੀ ਦੇ ਡਾਂਸ ਕਰਦੇ ਹੋਏ ਦੀ ਇਹ ਵੀਡੀਓ ਉਨ੍ਹਾਂ ਦੀ ਆਈ.ਪੀ.ਐਲ. ਟੀਮ ਚੇਨਈ ਸੁਪਰ ਕਿੰਗਜ਼ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਕੈਪਸ਼ਨ ਵਿਚ ਲਿਖਿਆ, 'ਕੀ ਇਸ ਵੀਡੀਓ ਨੂੰ ਵੇਖ ਅਸੀਂ ਲੋਕ ਆਪਣੇ ਆਪ ਨੂੰ ਹੱਸਣ ਤੋਂ ਰੋਕ ਸਕਦੇ ਹਾਂ?  ਡੈਫੀਨੇਟਲੀ ਨਾਟ।' ਦਰਅਸਲ ਧੋਨੀ ਤੋਂ ਆਈ.ਪੀ.ਐਲ. ਦੌਰਾਨ ਪੁੱਛਿਆ ਗਿਆ ਸੀ ਕਿ ਕੀ ਇਹ ਤੁਹਾਡਾ ਆਖਰੀ ਸੀਜ਼ਨ ਹੈ? ਜਿਸ 'ਤੇ ਧੋਨੀ ਨੇ ਕਿਹਾ ਸੀ ਕਿ ਡੈਫੀਨੇਟਲੀ ਨਾਟ। ਉਨ੍ਹਾਂ ਦਾ ਇਹ ਬਿਆਨ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਸੀ।

ਇਹ ਵੀ ਪੜ੍ਹੋ: ਚਾਹਲ ਨੇ ਮੰਗੇਤਰ ਧਨਾਸ਼੍ਰੀ ਨਾਲ ਸਾਂਝੀ ਕੀਤੀ ਰੋਮਾਂਟਿਕ ਤਸਵੀਰ, ਹੋਈ ਵਾਇਰਲ


author

cherry

Content Editor

Related News