ਵਿਰਾਜ ਨੇ ਹੋਲ ਇਨ ਵਨ ਦੇ ਨਾਲ 65 ਦਾ ਸਕੋਰ ਬਣਾਇਆ, ਕੋਰੀਆ ''ਚ ਸਾਂਝੇ ਤੌਰ ''ਤੇ ਚੌਥੇ ਸਥਾਨ ''ਤੇ

Saturday, May 07, 2022 - 08:59 PM (IST)

ਵਿਰਾਜ ਨੇ ਹੋਲ ਇਨ ਵਨ ਦੇ ਨਾਲ 65 ਦਾ ਸਕੋਰ ਬਣਾਇਆ, ਕੋਰੀਆ ''ਚ ਸਾਂਝੇ ਤੌਰ ''ਤੇ ਚੌਥੇ ਸਥਾਨ ''ਤੇ

ਸਿਓਂਗਨੈਮ (ਕੋਰੀਆ)- ਭਾਰਤੀ ਗੋਲਫਰ ਵਿਰਾਜ ਮਾਦੱਪਾ ਨੇ ਦੂਜੇ ਦੌਰ ਵਿਚ ਹੋਲ ਇਨ ਵਨ ਸਮੇਤ ਛੇ ਅੰਡਰ 65 ਦਾ ਦਿਨ ਦਾ ਸਰਵਸ੍ਰੇਸ਼ਠ ਸਕੋਰ ਬਣਾਇਆ, ਜਿਸ ਨਾਲ ਉਹ ਸ਼ੁੱਕਰਵਾਰ ਨੂੰ ਇੱਥੇ ਜੀ. ਐੱਸ. ਕੇਲਟੇਕਸ ਮੇਈਕਯੁੰਗ ਓਪਨ ਵਿਚ ਸਾਂਝੇ ਤੌਰ 'ਤੇ ਚੌਥੇ ਸਥਾਨ 'ਤੇ ਪਹੁੰਚ ਗਏ ਹਨ। ਪਹਿਲੇ ਦੌਰ ਵਿਚ 71 ਦਾ ਸਕੋਰ ਬਣਾਉਣ ਵਾਲੇ ਮਾਦੱਪਾ ਦਾ ਕੁੱਲ ਸਕੋਰ ਛੇ ਅੰਡਰ ਹੈ ਅਤੇ ਉਹ ਸੰਯੁਕਤ ਰੂਪ ਨਾਲ ਚੋਟੀ 'ਤੇ ਚੱਲ ਰਹੇ ਬਾਯੋ ਕਿਮ (67-68), ਡੋਂਗਮਿਨ ਲੀ (65-70) ਅਤੇ ਐਮਚਯੋਰ ਮਿਨਹਯੁਕ ਸੌਂਗ (69-66) ਦੀ ਕੋਰੀਆ ਤਿਕੜੀ ਤੋਂ ਇਕ ਸ਼ਾਟ ਪਿੱਛੇ ਹੈ।

ਇਹ ਖ਼ਬਰ ਪੜ੍ਹੋ- ਜੋਸ ਬਟਲਰ ਨੇ ਹਾਸਲ ਕੀਤੀ ਵੱਡੀ ਉਪਲੱਬਧੀ, ਰਾਜਸਥਾਨ ਵਲੋਂ ਅਜਿਹਾ ਕਰਨ ਵਾਲੇ ਬਣੇ ਪਹਿਲੇ ਖਿਡਾਰੀ
ਭਾਰਤੀਆਂ ਦੇ ਲਈ ਸ਼ੁੱਕਰਵਾਰ ਦਾ ਦਿਨ ਵਧੀਆ ਰਿਹਾ ਅਥੇ ਉਸ ਦੇ 9 ਵਿਚੋਂ 7 ਖਿਡਾਰੀ ਕਟ ਹਾਸਲ ਕਰਨ ਵਿਚ ਸਫਲ ਰਹੇ। ਪਹਿਲੇ ਦੌਰ ਵਿਚ 71 ਦਾ ਸਕੋਰ ਬਣਾਉਣ ਵਾਲੇ ਖਲਿਨ ਜੋਸ਼ੀ ਨੇ ਦੂਜੇ ਦੌਰ ਵਿਚ 68 ਦਾ ਸਕੋਰ ਬਣਾਇਆ ਅਤੇ ਉਹ ਸਾਂਝੇ ਤੌਰ 'ਤੇ 11ਵੇਂ ਸਥਾਨ 'ਤੇ ਹੈ। ਵੀਰ ਅਹਲਾਵਤ (71-71) ਸਾਂਝੇ ਤੌਰ 'ਤੇ 27ਵੇਂ ਸਥਾਨ 'ਤੇ ਹੈ।

ਇਹ ਖ਼ਬਰ ਪੜ੍ਹੋ- IPL ਸੀਜ਼ਨ 'ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਸਪਿਨਰ ਬਣੇ ਚਾਹਲ, ਇਨ੍ਹਾਂ ਖਿਡਾਰੀਆਂ ਨੂੰ ਛੱਡਿਆ ਪਿੱਛੇ
ਅੰਤਿਮ ਹੋਲ ਵਿਚ ਬਰਡੀ ਦੇ ਨਾਲ ਹਨੀ ਬੈਸੋਆ (72-71) ਸਾਂਝੇ ਤੌਰ 'ਤੇ 38ਵੇਂ ਜਦਕਿ ਗਗਨਜੀਤ ਭੁੱਲਰ (70-74) ਅਤੇ ਐੱਮ. ਚਿਕਰੰਗੱਪਾ (73-71) ਸੰਯੁਕਤ ਤੌਰ 'ਤੇ 51ਵੇਂ ਸਥਾਨ 'ਤੇ ਹੈ। ਕਰਨਦੀਪ ਕੋਚਰ (70-75) ਵੀ ਸਾਂਝੇ ਤੌਰ 'ਤੇ 63ਵੇਂ ਸਥਾਨ ਦੇ ਨਾਲ ਕਟ ਹਾਸਲ ਕਰਨ ਵਿਚ ਸਫਲ ਰਹੇ। ਸ਼ਿਵ ਕਪੂਰ (76-72) ਅਤੇ ਅਮਨ ਰਾਜ (80-75) ਹਾਲਾਂਕਿ ਕਟ ਹਾਸਲ ਕਰਨ ਵਿਚ ਅਸਫਲ ਰਹੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ


author

Gurdeep Singh

Content Editor

Related News