ਮਦਨ ਲਾਲ, ਗੰਭੀਰ ਦਾ BCCI ਸੀ. ਏ. ਸੀ. ਮੈਂਬਰ ਬਣਨਾ ਲਗਭਗ ਤੈਅ

Sunday, Jan 12, 2020 - 07:52 PM (IST)

ਮਦਨ ਲਾਲ, ਗੰਭੀਰ ਦਾ BCCI ਸੀ. ਏ. ਸੀ. ਮੈਂਬਰ ਬਣਨਾ ਲਗਭਗ ਤੈਅ

ਨਵੀਂ ਦਿੱਲੀ— ਵਿਸ਼ਵ ਕੱਪ ਜੇਤੂ ਸਾਬਕਾ ਭਾਰਤੀ ਖਿਡਾਰੀ ਮਦਨ ਲਾਲ ਤੇ ਗੌਤਮ ਗੰਭੀਰ ਦਾ ਬੀ. ਸੀ. ਸੀ. ਆਈ. ਦਾ ਕ੍ਰਿਕਟ ਸਲਾਹਕਾਰ ਕਮੇਟੀ (ਸੀ. ਏ. ਸੀ.) ਦਾ ਮੈਂਬਰ ਬਣਨਾ ਲਗਭਗ ਤੈਅ ਹੋ ਗਿਆ ਹੈ ਜੋ 2020 ਤੋਂ ਚਾਰ ਸਾਲ ਦੇ ਕਾਰਜਕਾਲ ਦੌਰਾਨ ਚੋਣ ਕਮੇਟੀਆਂ ਦੀ ਚੋਣ ਕਰੇਗੀ। ਕਮੇਟੀ 'ਚ ਭਾਰਤੀ ਮਹਿਲਾ ਟੀਮ ਦੀ ਸਾਬਕਾ ਖਿਡਾਰੀ ਸੁਲਕਸ਼ਣਾ ਨਾਇਕ ਤੀਜੀ ਮੈਂਬਰ ਹੋ ਸਕਦੀ ਹੈ। ਮੁੰਬਈ ਦੀ ਨਾਇਕ ਨੇ 2 ਟੈਸਟ ਤੇ 46 ਵਨ ਡੇ 'ਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ। ਭਾਰਤ ਨੂੰ 1983 ਵਿਸ਼ਵ ਕੱਪ ਜੇਤੂ ਬਣਾਉਣ 'ਚ ਅਹਿਮ ਭੂਮੀਕਾ ਨਿਭਾਉਣ ਵਾਲੇ ਮਦਨ ਲਾਲ ਸਭ ਤੋਂ ਸੀਨੀਅਰ ਮੈਂਬਰ ਹੋਣ ਦੇ ਨਾਲ ਇਸ ਕਮੇਟੀ ਦੇ ਪ੍ਰਮੁੱਖ ਹੋਣਗੇ, ਜਦਕਿ 2011 'ਚ ਟੀਮ ਨੂੰ ਵਿਸ਼ਵ ਕੱਪ ਜੇਤੂ ਬਣਾਉਣ 'ਚ ਮਹੱਤਵਪੂਰਨ ਭੂਮੀਕਾ ਨਿਭਾਉਣ ਵਾਲੇ ਗੰਭੀਰ ਤੇ ਤੀਜਾ ਮੈਂਬਰ ਉਸਦਾ ਸਹਾਇਕ ਹੋਵੇਗਾ ਕਿਉਂਕਿ ਸੀਨੀਅਰ ਚੋਣ ਕਮੇਟੀ 'ਚ ਕਾਰਜਕਾਲ ਪੂਰਾ ਕਰ ਚੁੱਕੇ 2 ਮੈਂਬਰਾਂ ਦੀ ਜਗ੍ਹਾ ਲੈਣ ਵਾਲਿਆਂ ਨੂੰ ਚੁਣਨਾ ਹੋਵੇਗਾ।


author

Gurdeep Singh

Content Editor

Related News