ਲੀਜੈਂਡ ਮਲਿੰਗਾ ਨੇ ਦਿੱਤੀਆਂ ਸਾਨੂੰ ਉਮੀਦਾਂ : ਕਰੁਣਾਰਤਨੇ
Saturday, Jun 22, 2019 - 07:17 PM (IST)

ਲੀਡਸ— ਵਿਸ਼ਵ ਦੀ ਨੰਬਰ ਇਕ ਟੀਮ ਇੰਗਲੈਂਡ ਵਿਰੁੱਧ ਵਿਸ਼ਵ ਕੱਪ ਮੁਕਾਬਲੇ ਵਿਚ ਸਨਸਨੀਖੇਜ਼ ਜਿੱਤ ਤੋਂ ਬਾਅਦ ਸ਼੍ਰੀਲੰਕਾ ਦੇ ਕਪਤਾਨ ਦਿਮੁਥ ਕਰੁਣਾਰਤਨੇ ਨੇ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸ ਨੇ ਟੀਮ ਨੂੰ ਨਵੀਆਂ ਉਮੀਦਾਂ ਦੇ ਦਿੱਤੀਆਂ ਹਨ।
ਕਰੁਣਾਰਤਨੇ ਨੇ ਕਿਹਾ, ''ਉਹ ਇਕ ਲੀਜੈਂਡ ਖਿਡਾਰੀ ਹੈ। ਉਸ ਨੂੰ ਪਤਾ ਹੈ ਕਿ ਕੀ ਕਰਨਾ ਹੈ। ਉਹ ਜਿਵੇਂ ਖੇਡਦਾ ਹੈ, ਉਸੇ ਤਰ੍ਹਾਂ ਹੀ ਸੋਚਦਾ ਹੈ ਅਤੇ ਇਹ ਕਾਫੀ ਮਹੱਤਵਪੂਰਨ ਹੈ। ਇਹ ਨੌਜਵਾਨ ਖਿਡਾਰੀਆਂ ਲਈ ਇਕ ਮਹੱਤਵਪੂਰਨ ਉਦਾਹਰਣ ਹੈ।''