ਲੌਂਗ ਜੰਪ ਦਾ ਐਥਲੀਟ ਜੇਸਵਿਨ 13ਵੇਂ ਸਥਾਨ ’ਤੇ ਰਿਹਾ

Sunday, Mar 03, 2024 - 10:57 AM (IST)

ਲੌਂਗ ਜੰਪ ਦਾ ਐਥਲੀਟ ਜੇਸਵਿਨ 13ਵੇਂ ਸਥਾਨ ’ਤੇ ਰਿਹਾ

ਗਲਾਸਗੋ– ਰਾਸ਼ਟਰੀ ਰਿਕਾਰਡਧਾਰੀ ਤੇ ਲੌਂਗ ਜੰਪ ਦਾ ਭਾਰਤੀ ਐਥਲੀਟ ਜੇਸਵਿਨ ਐਲਡ੍ਰਿਨ ਸ਼ਨੀਵਾਰ ਨੂੰ ਇੱਥੇ ਵਿਸ਼ਵ ਇਨਡੋਰ ਐਥਲੈਟਿਕਸ ਚੈਂਪੀਅਨਸ਼ਿਪ ਵਿਚ 7.69 ਮੀਟਰ ਦੀ ਕੋਸ਼ਿਸ਼ ਨਾਲ ਨਿਰਾਸ਼ਾਜਨਕ 13ਵੇਂ ਸਥਾਨ ’ਤੇ ਰਿਹਾ। ਪਹਿਲੀ ਕੋਸ਼ਿਸ਼ ਵਿਚ 22 ਸਾਲਾ ਐੈਲਡ੍ਰਿਨ ਨੇ 7.69 ਮੀਟਰ ਦਾ ਜੰਪ ਲਗਾਇਆ ਪਰ ਅਗਲੀਆਂ ਦੋ ਕੋਸ਼ਿਸ਼ਾਂ ਵਿਚ ਫਾਊਲ ਕਰ ਬੈਠਾ। ਤਿੰਨ ਕੋਸ਼ਿਸ਼ਾਂ ਤੋਂ ਬਾਅਦ ਉਹ ਟਾਪ-8 ਵਿਚ ਨਹੀਂ ਰਹਿ ਸਕਿਆ ਤੇ ਬਾਹਰ ਹੋ ਗਿਆ।


author

Aarti dhillon

Content Editor

Related News