ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਲੋਕੀ ਸੱਟ ਕਾਰਨ ਟੀ-20 ਵਿਸ਼ਵ ਕੱਪ ਤੋਂ ਬਾਹਰ
Wednesday, Oct 27, 2021 - 01:49 AM (IST)
ਸ਼ਾਰਜਾਹ- ਨਿਊਜ਼ੀਲੈਂਡ ਦੇ ਟੀ-20 ਵਿਸ਼ਵ ਕੱਪ ਮੁਹਿੰਮ ਨੂੰ ਵੱਡਾ ਝਟਕਾ ਲੱਗਾ ਜਦੋ ਮੰਗਲਵਾਰ ਨੂੰ ਪਾਕਿਸਤਾਨ ਦੇ ਵਿਰੁੱਧ ਟੀਮ ਦੇ ਪਹਿਲੇ ਮੈਚ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਲੋਕੀ ਫਰਗੂਸਨ ਸੱਟ ਦੇ ਕਾਰਨ ਇਸ ਵੱਕਾਰੀ ਮੁਕਾਬਲੇ ਤੋਂ ਬਾਹਰ ਹੋ ਗਏ। ਤੇਜ਼ ਗੇਂਦਬਾਜ਼ ਐਡਮ ਮਿਲਨੇ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀ ਤਕਨੀਕੀ ਕਮੇਟੀ ਵਲੋਂ ਮਨਜ਼ੂਰੀ ਮਿਲਣ 'ਤੇ 15 ਮੈਂਬਰੀ ਟੀਮ ਵਿਚ ਉਸਦੀ ਜਗ੍ਹਾ ਲੈਣਗੇ।
ਇਹ ਖਬਰ ਪੜ੍ਹੋ- T20 WC, PAK vs NZ : ਪਾਕਿ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ
ਨਿਊਜ਼ੀਲੈਂਡ ਕ੍ਰਿਕਟ ਨੇ ਬਿਆਨ 'ਚ ਕਿਹਾ ਕਿ 30 ਸਾਲ ਦੇ ਫਰਗੂਸਨ ਨੂੰ ਸੋਮਵਾਰ ਰਾਤ ਟ੍ਰੇਨਿੰਗ ਤੋਂ ਬਾਅਦ ਸੱਟ ਮਹਿਸੂਸ ਹੋਈ। ਇਸ ਤੋਂ ਬਾਅਦ ਐੱਮ. ਆਰ. ਆਈ. ਸਕੈਨ ਕਰਵਾਈ ਗਈ, ਜਿਸ ਵਿਚ ਗ੍ਰੇਡ ਟੂ ਸੱਟ ਦਾ ਖੁਲਾਸਾ ਹੋਇਆ ਹੈ, ਜਿਸ ਤੋਂ ਉੱਭਰਨ ਵਿਚ ਤਿੰਨ ਤੋਂ ਚਾਰ ਹਫਤੇ ਦਾ ਸਮਾਂ ਲੱਗੇਗਾ। ਮੁੱਖ ਕੋਚ ਗੈਰੀ ਸਟੀਡ ਨੇ ਬਿਆਨ ਵਿਚ ਕਿਹਾ ਕਿ ਟੂਰਨਾਮੈਂਟ ਤੋਂ ਪਹਿਲਾਂ ਲੋਕੀ ਦੇ ਲਈ ਨਿਰਾਸ਼ਾਜਨਕ ਹੈ ਤੇ ਪੂਰੀ ਟੀਮ ਫਿਲਹਾਲ ਉਸਦੇ ਲਈ ਨਿਰਾਸ਼ ਹੈ। ਨਿਊਜ਼ੀਲੈਂਡ ਨੂੰ ਅਗਲੇ 13 ਦਿਨ ਵਿਚ ਪੰਜ ਪੂਲ ਮੈਚ ਖੇਡਣੇ ਹਨ ਤੇ ਕੋਟ ਸਟੀਡ ਨੇ ਕਿਹਾ ਕਿ ਅਜਿਹੇ ਵਿਚ ਉਸਦੇ ਕੋਲ ਫਰਗੂਸਨ ਨੂੰ ਟੂਰਨਾਮੈਂਟ ਤੋਂ ਬਾਹਰ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਸੀ। ਸਟੀਡ ਨੇ ਕਿਹਾ ਕਿ ਉਹ ਸਾਡੀ ਟੀ-20 ਟੀਮ ਦਾ ਅਹਿਮ ਹਿੱਸਾ ਹੈ ਤੇ ਕਾਫੀ ਵਧੀਆ ਫਾਰਮ ਵਿਚ ਸੀ ਇਸ ਲਈ ਇਸ ਸਮੇਂ ਗੁਵਾਉਣਾ ਵੱਡਾ ਝਟਕਾ ਹੈ।
ਇਹ ਖਬਰ ਪੜ੍ਹੋ- WI vs SA : ਲੁਈਸ ਨੇ ਤੋੜਿਆ ਕੋਲਿਨ ਮੁਨਰੋ ਦਾ ਵੱਡਾ ਰਿਕਾਰਡ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।