ਦਿੱਲੀ ''ਚ ਹੋਵੇਗਾ ਲੀਵਰਪੂਲ ਐੱਫ. ਸੀ. ਦਾ ਰੋਡ ਸ਼ੋਅ
Thursday, Feb 20, 2020 - 12:14 AM (IST)

ਨਵੀਂ ਦਿੱਲੀ- ਇੰਗਲਿਸ਼ ਪ੍ਰੀਮੀਅਰ ਲੀਗ ਦੇ ਚੋਟੀ ਦੇ ਕਲੱਬ ਲੀਵਰਪੂਲ ਐੱਫ. ਸੀ. ਨੇ ਪੁਸ਼ਟੀ ਕੀਤੀ ਹੈ ਕਿ ਉਸ ਦੇ ਰੋਡ ਸ਼ੋਅ ਦਾ ਅਗਲਾ ਪੜਾਅ ਦਿੱਲੀ ਹੋਵੇਗਾ। ਇਹ ਪ੍ਰੋਗਰਾਮ 7 ਮਾਰਚ ਨੂੰ ਸ਼ਹਿਰ ਦੇ ਸੈਲੇਕਟ ਸਿਟੀਵਾਕ ਵਿਚ ਆਯੋਜਿਤ ਕੀਤਾ ਜਾਵੇਗਾ, ਜਿਥੇ ਲੀਵਰਪੂਲ ਫੁੱਟਬਾਲ ਕਲੱਬ 'ਐੱਲ. ਐੱਫ. ਸੀ. ਵਰਲਡ ਹੱਬ' ਦੇ ਮਾਧਿਅਮ ਨਾਲ ਆਪਣੇ ਸਮਰਥਕਾਂ ਨਾਲ ਜੁੜੇਗਾ। ਐੱਲ. ਐੱਫ. ਸੀ. ਵਰਲਡ ਦਾ ਇਹ ਚੌਥਾ ਸੈਸ਼ਨ ਹੈ। ਐੱਲ. ਐੱਫ. ਸੀ. ਵਰਲਡ ਨੇ 2016 ਦੇ ਬਾਅਦ ਤੋਂ 8 ਦੇਸ਼ਾਂ ਵਿਚ ਆਪਣੇ ਹਜ਼ਾਰਾਂ ਪ੍ਰਸ਼ੰਸਕਾਂ ਨਾਲ ਮੁਲਾਕਾਤ ਕੀਤੀ ਹੈ।