ਸਾਲਾਹ ਦੇ ਦੋ ਗੋਲ ਨਾਲ ਲਿਵਰਪੂਲ ਨੇ ਟੋਟੇਨਹੈਮ ਨੂੰ ਹਰਾਇਆ

Tuesday, Nov 08, 2022 - 04:45 PM (IST)

ਸਾਲਾਹ ਦੇ ਦੋ ਗੋਲ ਨਾਲ ਲਿਵਰਪੂਲ ਨੇ ਟੋਟੇਨਹੈਮ ਨੂੰ ਹਰਾਇਆ

ਸਪੋਰਟਸ ਡੈਸਕ : ਲਿਵਰਪੂਲ ਦੇ ਮੁਹੰਮਦ ਸਲਾਹ ਨੇ ਦੋ ਗੋਲ ਕਰ ਕੇ ਟੋਟੇਨਹੈਮ ਨੂੰ ਇੰਗਲਿਸ਼ ਪ੍ਰੀਮੀਅਰ ਲੀਗ ਦੇ ਮੁਕਾਬਲੇ ਵਿਚ 2-1 ਨਾਲ ਹਰਾਇਆ।  ਲਿਵਰਪੂਲ ਨੇ ਮੈਚ ਦੀ ਸ਼ੁਰੂਆਤ ਚੌਥੇ ਸਥਾਨ 'ਤੇ ਰਹੇ ਟੋਟੇਨਹੈਮ ਤੋਂ 10 ਅੰਕ ਘੱਟ 'ਤੇ ਕੀਤੀ ਸੀ। ਹਾਲਾਂਕਿ ਟੀਮ ਨੇ ਮੈਚ ਦੀ ਸ਼ੁਰੂਆਤ ਵਿਚ ਬੜ੍ਹਤ ਲੈ ਲਈ ਤੇ ਟਾਟੇਨਹਮ 'ਤੇ ਹਾਵੀ ਰਹੇ। ਪਹਿਲੇ ਅੱਧ ਵਿਚ ਹੀ ਦੋ ਗੋਲ ਕਰ ਕੇ ਮੁਹੰਮਦ ਸਲਾਹ ਨੇ ਟੋਟੇਨਹੈਮ ਨੂੰ ਵਾਪਸੀ ਦਾ ਮੌਕਾ ਨਹੀਂ ਦਿੱਤਾ।

ਪਹਿਲੇ ਅੱਧ ਦੇ 11ਵੇਂ ਮਿੰਟ ਵਿਚ ਲਿਵਰਪੂਲ ਵੱਲੋਂ ਡਾਰਵਿਨ ਨੁਨੇਜ ਤੋਂ ਮਿਲੇ ਪਾਸ 'ਤੇ ਮੁਹੰਮਦ ਸਲਾਹ ਨੇ ਗੋਲ ਕਰ ਕੇ ਟੀਮ ਨੂੰ ਬੜ੍ਹਤ ਦਿਵਾ ਦਿੱਤੀ। ਉਥੇ ਟੋਟੇਨਹੈਮ ਜਦ ਤਕ ਵਾਪਸੀ ਦਾ ਮੌਕਾ ਲੱਭਦਾ ਮੁਹੰਮਦ ਸਲਾਹ ਨੇ 40ਵੇਂ ਮਿੰਟ ਵਿਚ ਦੂਜਾ ਗੋਲ ਕਰ ਕੇ ਬੜ੍ਹਤ ਨੂੰ ਦੁੱਗਣਾ ਕਰ ਦਿੱਤਾ। ਪਹਿਲੇ ਅੱਧ ਤਕ ਮੈਚ ਦਾ ਸਕੋਰ 2-0 ਰਿਹਾ।  

ਦੂਜੇ ਹਾਫ ਵਿਚ ਟੋਟੇਨਹੈਮ ਵੱਲੋਂ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ 70ਵੇਂ ਮਿੰਟ ਵਿਚ ਡੇਜਨ ਕੁਲੁਸੇਵਸਕੀ ਤੋਂ ਮਿਲੇ ਪਾਸ 'ਤੇ ਹੈਰੀ ਕੇਨ ਨੇ ਗੋਲ ਕਰ ਕੇ ਬੜ੍ਹਤ ਨੂੰ ਘਟਾਇਆ ਹਾਲਾਂਕਿ ਦੂਜੇ ਅੱਧ ਵਿਚ ਚੱਲੇ ਸਖ਼ਤ ਮੁਕਾਬਲੇ ਕਾਰਨ ਦੋਵੇਂ ਟੀਮਾਂ ਇਸ ਤੋਂ ਬਾਅਦ ਗੋਲ ਨਹੀਂ ਕਰ ਸਕੀਆਂ ਤੇ ਮੁਹੰਮਦ ਸਲਾਹ ਦੇ ਦੋਵੇਂ ਗੋਲ ਹੀ ਜਿੱਤ ਲਈ ਫ਼ੈਸਲਾਕੁੰਨ ਸਾਬਤ ਹੋਏ। 


author

Tarsem Singh

Content Editor

Related News