ਲਿਵਰਪੂਲ ਨੇ ਮਾਨਚੈਸਟਰ ਯੂਨਾਈਟਿਡ ਨੂੰ 7-0 ਨਾਲ ਹਰਾਇਆ

Tuesday, Mar 07, 2023 - 02:28 PM (IST)

ਲਿਵਰਪੂਲ ਨੇ ਮਾਨਚੈਸਟਰ ਯੂਨਾਈਟਿਡ ਨੂੰ 7-0 ਨਾਲ ਹਰਾਇਆ

ਲਿਵਰਪੂਲ– ਲਿਵਰਪੂਲ ਨੇ ਪ੍ਰੀਮੀਅਰ ਲੀਗ ਦੇ ਅਹਿਮ ਮੁਕਾਬਲੇ ’ਚ ਮਾਨਚੈਸਟਰ ਯੂਨਾਈਟਿਡ ਨੂੰ 7-0 ਨਾਲ ਹਰਾਇਆ, ਜਿਹੜੀ ਪਿਛਲੇ 90 ਸਾਲ ’ਚ ਉਸਦੀ ਸਭ ਤੋਂ ਖਰਾਬ ਹਾਰ ਰਹੀ। ਇਸ ਤੋਂ ਪਹਿਲਾਂ 1931 ’ਚ ਉਸ ਨੂੰ ਵੋਲਵੇਰਮਪਟਨ ਨੇ ਇਸੇ ਫਰਕ ਨਾਲ ਹਰਾਇਆ ਸੀ। 

ਲਿਵਰਪੂਲ ਦੀ ਯੂਨਾਈਟਿਡ ਵਿਰੁੱਧ ਇਹ ਸਭ ਤੋਂ ਵੱਡੀ ਜਿੱਤ ਸੀ। ਇਸ ਤੋਂ ਪਹਿਲਾਂ ਉਸ ਨੇ ਸਭ ਤੋਂ ਵੱਡੀ ਜਿੱਤ 1895 ’ਚ ਦਰਜ ਕੀਤੀ ਸੀ ਜਦੋਂ ਯੂਨਾਈਟਿਡ ਨੂੰ 7-1 ਨਾਲ ਹਰਾਇਆ ਸੀ। ਹੁਣ 20 ਵਾਰ ਦੀ ਚੈਂਪੀਅਨ ਯੂਨਾਈਟਿਡ ਤੀਜੇ ਸਥਾਨ ’ਤੇ ਹੈ ਤੇ ਚੋਟੀ ’ਤੇ ਕਾਬਜ਼ ਆਰਸਨੈੱਲ ਤੋਂ 14 ਅੰਕ ਪਿੱਛੇ ਹੈ। 

ਚੌਥੇ ਸਥਾਨ ’ਤੇ ਟੋਟੇਨਹਮ ਦੇ ਯੂਨਾਈਟਿਡ ਤੋਂ ਤਿੰਨ ਹੀ ਅੰਕ ਘੱਟ ਹਨ। ਲਿਵਰਪੂਲ ਲਈ ਕੋਡੀ ਗਾਕਪੋ, ਡਾਰਵਿਨ ਨੁਨੇਜ ਤੇ ਮੁਹੰਮਦ ਸਾਲਾਹ ਨੇ ਦੋ-ਦੋ ਗੋਲ ਕੀਤੇ ਜਦਕਿ ਰਾਬਰਟੋ ਫਰਮਿਨੋ ਨੇ ਇਕ ਗੋਲ ਕੀਤਾ।
 


author

Tarsem Singh

Content Editor

Related News