ਮੇਸੀ ਤੇ ਹੈਮਿਲਟਨ ਬਣੇ ਲਾਰੇਸ ਵਰਲਡ ਸਪੋਰਟਸਮੈਨ ਆਫ ਦਿ ਈਅਰ
Tuesday, Feb 18, 2020 - 11:21 AM (IST)

ਸਪੋਰਟਸ ਡੈਸਕ— ਫੁੱਟਬਾਲ ਦੀ ਦੁਨੀਆ ਦੇ ਦਿੱਗਜ ਅਤੇ ਨੰਬਰ ਵਨ ਖਿਡਾਰੀ ਲਿਓਨੇਲ ਮੇਸੀ ਅਤੇ 6 ਵਾਰ ਫਾਰਮੂਲਾ ਵਨ ਦਾ ਵਰਲਡ ਰਿਕਾਰਡ ਆਪਣੇ ਨਾਂ ਕਰਨ ਵਾਲੇ ਲੁਈਸ ਹੈਮਿਲਟਨ ਨੇ ਇਕੱਠੇ ਲਾਰੇਸ ਵਰਲਡ ਸਪੋਰਟਸਮੈਨ ਆਫ ਦਿ ਈਅਰ ਐਵਾਰਡ 2020 ਆਪਣੇ ਨਾਂ ਕੀਤਾ। ਤੁਹਾਨੂੰ ਦੱਸ ਦੇਈਏ ਜਰਮਨੀ ਦੀ ਰਾਜਧਾਨੀ ਬਰਲਿਨ 'ਚ ਆਯੋਜਿਤ ਪਰੋਗਰਾਮ 'ਚ ਸਾਂਝੇ ਤੌਰ 'ਤੇ ਦੇਣ ਦੇ ਨਾਂ ਦਾ ਐਲਾਨ ਕੀਤਾ ਗਿਆ।
ਇਸ ਪੁਰਸਕਾਰਾਂ ਦੇ 20 ਸਾਲ ਦੇ ਇਤਿਹਾਸ 'ਚ ਇਹ ਪਹਿਲਾ ਮੌਕਾ ਹੈ ਜਦੋਂ ਦੋ ਦਿੱਗਜ ਖਿਡਾਰੀਆਂ ਨੂੰ ਸਾਂਝੇ ਤੌਰ 'ਤੇ ਇਹ ਐਵਾਰਡ ਦਿੱਤਾ ਗਿਆ। ਛੇ ਵਾਰ ਦੇ ਰਿਕਾਰਡ ਬੈਲੋਨ ਡਿਓਰ ਦੇ ਜੇਤੂ ਅਰਜੇਨਟੀਨਾ ਦੇ ਮੇਸੀ ਇਹ ਐਵਾਰਡ ਹਾਸਲ ਕਰਨ ਵਾਲਾ ਕਿਸੇ ਟੀਮ ਦਾ ਪਹਿਲਾ ਖਿਡਾਰੀ ਹੈ। ਅਰਜਨਟੀਨਾ ਦੇ ਫੁੱਟਬਾਲਰ ਲਿਓਨੇਲ ਮੇਸੀ ਅਤੇ ਲੁਈਸ ਹੈਮਿਲਟਨ ਨੇ ਟੈਨਿਸ ਸਨਸਨੀ ਰਾਫੇਲ ਨਡਾਲ ਅਤੇ ਮੋਟੋ ਜੀ. ਪੀ. ਦੇ ਵਰਲਡ ਚੈਂਪਿਅਨ ਮਾਰਕ ਮਾਰਕੇਜ ਨੂੰ ਪਿੱਛੇ ਛੱਡ ਲਾਰੇਸ ਐਵਾਰਡ ਆਪਣੇ ਨਾਂ ਕੀਤਾ ਹੈ। ਨਡਾਲ ਅਤੇ ਵੁੱਡਸ ਨੂੰ ਪਛਾੜਿਆ ਇਨ੍ਹਾਂ ਦੋਵਾਂ ਨੇ ਇਸ ਰੇਸ 'ਚ ਦਿੱਗਜ ਗੋਲਫਰ ਟਾਈਗਰ ਵੁਡਸ, ਟੈਨਿਸ ਸਟਾਰ ਰਾਫੇਲ ਨਡਾਲ, ਦੌੜਾਕ ਇਲਿਊਡ ਕਿਪਚੋਗੇ ਅਤੇ ਮੋਟਰ ਸਾਈਕਲ ਰੋਡ ਰੇਸਰ ਸਪੇਨ ਦੇ ਮਾਰਕ ਮਾਰਕੇਜ ਨੂੰ ਪਛਾੜਿਆ। ਮੇਸੀ ਅਤੇ ਹੈਮਿਲਟਨ ਨੂੰ ਇਕ ਸਮਾਨ ਵੋਟ ਮਿਲੇ ਅਤੇ ਦੋ ਘੰਟੇ ਤੋਂ ਵੀ ਘੱਟ ਸਮੇਂ 'ਚ ਮੈਰਾਥਨ ਪੂਰੀ ਕਰਨ ਵਾਲੇ ਦੁਨੀਆ ਦੇ ਪਹਿਲੇ ਐਥਲੀਟ ਐਲਿਊਡ ਕਿਪਚੋਗੇ ਨੂੰ ਵੀ ਮੈਸੀ ਅਤੇ ਲੁਈਸ ਹੈਮਿਲਟਨ ਨੇ ਆਪਣੇ ਅੱਗੇ ਟਿਕਣ ਨਹੀਂ ਦਿੱਤਾ।
ਔਰਤਾਂ 'ਚ ਅਮਰੀਕਾ ਦੀ ਜਿੰਨਾਸਟ ਸਿਮੋਨਾ ਬਾਇਲਸ ਨੂੰ ਲਾਰੇਸ ਵਰਲਡ ਸਪੋਰਟਸ ਵੁਮੇਨ ਆਫ ਦਿ ਈਅਰ ਨਾਲ ਸਨਮਾਨਤ ਗਿਆ। ਪਿਛਲੇ ਚਾਰ ਸਾਲਾਂ 'ਚ ਇਹ ਉਨ੍ਹਾਂ ਦਾ ਤੀਜਾ ਐਵਾਰਡ ਹੈ। 23 ਦਾ ਸਿਮੋਨਾ ਦੁਨੀਆ ਦੀ ਸਭ ਤੋਂ ਸਫਲ ਜਿੰਨਾਸਟ ਹਨ। ਉਨ੍ਹਾਂ ਨੇ ਪਿਛਲੇ ਸਾਲ ਵਰਲਡ ਚੈਂਪੀਅਨਸ਼ਿਪ 'ਚ ਰਿਕਾਰਡ 19ਵਾਂ ਸੋਨ ਤਮਗਾ ਜਿੱਤਿਆ ਸੀ। ਉਨ੍ਹਾਂ ਦੇ ਨਾਂ 25 ਤਮਗੇ ਹਨ ਜਿਨ੍ਹਾਂ 'ਚੋਂ ਤਿੰਨ ਚਾਂਦੀ ਅਤੇ ਤਿੰਨ ਕਾਂਸੀ ਵੀ ਸ਼ਾਮਲ ਹਨ।