ਲਿਓਨਲ ਮੇਸੀ ਨੇ ਕੀਤਾ ਐਲਾਨ- ਨਹੀਂ ਛੱਡਣਗੇ ਬਾਰਸੀਲੋਨਾ ਦਾ ਸਾਥ
Friday, Sep 04, 2020 - 11:32 PM (IST)
ਨਵੀਂ ਦਿੱਲੀ- ਸਟਾਰ ਫੁੱਟਬਾਲਰ ਲਿਓਨਲ ਮੇਸੀ ਫਿਲਹਾਲ ਫੁੱਟਬਾਲ ਕਲੱਬ ਬਾਰਸੀਲੋਨਾ ਦੇ ਨਾਲ ਹੀ ਬਣੇ ਰਹਿਣਗੇ। ਮੇਸੀ ਨੇ ਗੋਲ ਨੂੰ ਦਿੱਤੇ ਇੰਟਰਵਿਊ 'ਚ ਖੁਦ ਕਿਹਾ ਉਹ ਫਿਲਹਾਲ ਬਾਰਸੀਲੋਨਾ ਕਲੱਬ ਨਹੀਂ ਛੱਡ ਰਹੇ ਹਨ। ਮੇਸੀ ਨੇ ਕਿਹਾ ਕਿ ਉਹ ਬਾਰਸੀਲੋਨਾ ਨੂੰ ਕੋਰਟ ਤੱਕ ਨਹੀਂ ਲੈ ਕੇ ਜਾਣਾ ਚਾਹੁੰਦੇ ਹਨ ਤੇ ਇਸ ਲਈ ਉਨ੍ਹਾਂ ਨੇ ਫੈਸਲਾ ਲਿਆ ਹੈ। ਇਸ ਤੋਂ ਪਹਿਲਾਂ ਮੇਸੀ ਦੇ ਪਿਤਾ ਨੇ ਸ਼ੁੱਕਰਵਾਰ ਨੂੰ ਸਪੈਨਿਸ਼ ਲੀਗ ਨੂੰ ਪੱਤਰ ਲਿਖਿਆ ਤੇ ਕਿਹਾ ਸੀ ਕਿ ਉਸਦਾ ਬੇਟਾ 700 ਮਿਲੀਅਨ ਯੂਰੋ ਦਾ ਭੁਗਤਾਨ ਕੀਤੇ ਬਿਨਾਂ ਤੁਰੰਤ ਬਾਰਸੀਲੋਨਾ ਛੱਡਣ ਦੇ ਲਈ ਆਜ਼ਾਦ ਹੈ।
ਗੋਲ ਨੂੰ ਦਿੱਤੇ ਇੰਟਰਵਿਊ 'ਚ ਮੇਸੀ ਨੇ ਕਿਹਾ ਕਿ ਮੈਂ ਬਾਰਸੀਲੋਨਾ ਦੇ ਵਿਰੁੱਧ ਕਦੇ ਕੋਰਟ ਨਹੀਂ ਜਾਵਾਂਗਾ, ਇਹ ਉਹ ਕਲੱਬ ਹੈ, ਜਿਸ ਨੂੰ ਮੈਂ ਪਿਆਰ ਕਰਦਾ ਹਾਂ, ਜਿਸ ਨੇ ਮੈਨੂੰ ਸਭ ਕੁਝ ਦਿੱਤਾ, ਜਦੋਂ ਮੈਂ ਇੱਥੇ ਆਇਆ ਸੀ। ਇਹ ਕਲੱਬ ਆਫ ਲਾਈਫ ਹੈ ਮੇਰੇ ਲਈ। ਮੈਂ ਇੱਥੇ ਆਪਣੀ ਜ਼ਿੰਦਗੀ ਬਣਾਈ ਹੈ। ਇਸ ਤੋਂ ਪਹਿਲਾਂ ਲੀਗ ਨੇ ਕਿਹਾ ਸੀ ਕਿ ਮੇਸੀ ਦਾ ਕਰਾਰ ਜੂਨ 2021 ਤੱਕ ਹੈ ਤੇ ਉਹ ਜੁਰਮਾਨਾ ਭਰੇ ਬਿਨਾਂ ਨਹੀਂ ਜਾ ਸਕਦੇ ਹਨ। ਜਾਰਜ ਮੇਸੀ ਨੇ ਪੱਤਰ 'ਚ ਕਿਹਾ ਸੀ ਕਿ ਇਕਰਾਰਨਾਮਾ ਇਸਦੀ ਆਗਿਆ ਦਿੰਦਾ ਹੈ ਕਿ ਸੀਜ਼ਨ ਦੇ ਆਖ੍ਰ 'ਚ ਉਸ ਦਾ ਬੇਟਾ ਕਲੱਬ ਛੱਡ ਸਕਦਾ ਹੈ। ਮੇਸੀ ਨੇ ਚੈਂਪੀਅਨਸ ਲੀਗ ਕੁਆਰਟਰ ਫਾਈਨਲ 'ਚ ਬਾਯਰਨ ਮਯੁਨਿਖ ਦੇ ਹੱਥੋਂ 8-2 ਨਾਲ ਸ਼ਰਮਨਾਕ ਹਾਰ ਤੋਂ ਬਾਅਦ ਵੀ ਇਸਦਾ ਜ਼ਿਕਰ ਕੀਤਾ ਸੀ।