ਲਿਓਨਿਲ ਮੇਸੀ ਨੂੰ ਮਿਲਿਆ ਲਗਾਤਾਰ ਤੀਜੀ ਵਾਰ ''ਗੋਲਡਨ ਸ਼ੂ'' ਐਵਾਰਡ
Thursday, Oct 17, 2019 - 10:00 AM (IST)

ਸਪੋਰਟਸ ਡੈਸਕ— ਬਾਰਸੀਲੋਨਾ ਦੇ ਕਪਤਾਨ ਲਿਓਨਿਲ ਮੇਸੀ ਨੇ ਯੂਰਪੀ ਲੀਗ 'ਚ ਸਭ ਤੋਂ ਜ਼ਿਆਦਾ ਗੋਲ ਕਰਨ ਲਈ ਛੇਵੀਂ ਵਾਰ 'ਗੋਲਡਨ ਸ਼ੂ' ਦਾ ਪੁਰਸਕਾਰ ਹਾਸਲ ਕੀਤਾ। ਮੇਸੀ ਨੇ ਲਗਾਤਾਰ ਤੀਜੇ ਸਾਲ ਇਹ ਪੁਰਸਕਾਰ ਹਾਸਲ ਕੀਤਾ। ਉਨ੍ਹਾਂ ਨੇ ਇਸ ਸਾਲ 36 ਗੋਲ ਕੀਤੇ ਜੋ ਉਨ੍ਹਾਂ ਦੇ ਕਰੀਬੀ ਮੁਕਾਬਲੇਬਾਜ਼ ਪੇਰਿਸ ਸੇਂਟ ਜਰਮੇਨ ਦੇ ਕਾਇਲੀਆਨ ਐਮਬਾਪੇ ਤੋਂ ਤਿੰਨ ਗੋਲ ਜ਼ਿਆਦਾ ਹੈ। ਮੇਸੀ ਦੇ ਪੁੱਤਰਾਂ ਥਿਯਗੋ ਅਤੇ ਮਾਟੀਓ ਨੇ ਆਪਣੇ ਪਿਤਾ ਨੂੰ ਟਰਾਫੀ ਸੌਂਪੀ। ਮੇਸੀ ਨੇ ਇਹ ਟਰਾਫੀ ਆਪਣੇ ਪਰਿਵਾਰ ਅਤੇ ਸਾਥੀ ਖਿਡਾਰੀਆਂ ਨੂੰ ਸਮਰਪਤ ਕੀਤੀ।