ਮੇਸੀ ਨੇ ਕੀਤਾ ਬਾਰਸੀਲੋਨਾ ਨਾਲ 55.5 ਕਰੋੜ ਯੂਰੋ ਦਾ ਕਰਾਰ

Sunday, Jan 31, 2021 - 12:55 PM (IST)

ਮੇਸੀ ਨੇ ਕੀਤਾ ਬਾਰਸੀਲੋਨਾ ਨਾਲ 55.5 ਕਰੋੜ ਯੂਰੋ ਦਾ ਕਰਾਰ

ਬਾਰਸੀਲੋਨਾ— ਲਿਓਨਿਲ ਮੇਸੀ ਦਾ ਬਾਰਸੀਲੋਨਾ ਦੇ ਨਾਲ ਚਾਰ ਸੈਸ਼ਨ ਲਈ ਵਰਤਮਾਨ ਕਰਾਰ 55 ਕਰੋੜ 50 ਲੱਖ ਯੂਰੋ (67 ਕਰੋੜ 30 ਲੱਖ ਡਾਲਰ) ਦਾ ਹੈ। ਅਲ ਮੁੰਡੋ ਸਮਾਚਾਰ ਪੱਤਰ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸਪੈਨਿਸ਼ ਅਖ਼ਬਾਰ ਨੇ ਕਿਹਾ ਕਿ ਉਨ੍ਹਾਂ ਕੋਲ ਦੋ ਦਸਤਾਵੇਜ਼ ਹਨ ਜਿਨ੍ਹਾਂ ’ਤੇ ਮੇਸੀ ਨੇ 2017 ’ਚ ਬਾਰਸੀਲੋਨਾ ਦੇ ਨਾਲ ਦਸਤਖ਼ਤ ਕੀਤੇ ਸਨ। ਇਸ ’ਚ ਨਿਰਧਾਰਤ ਤਨਖਾਹ ਤੇ ਵੈਰੀਏਬਲ ਅਦਾਇਗੀ ਸ਼ਾਮਲ ਹੈ ਜੋ ਪ੍ਰਤੀ ਸੈਸ਼ਨ 13 ਕਰੋੜ 80 ਲੱਖ ਯੂਰੋ ਤਕ ਪਹੁੰਚ ਸਕਦਾ ਹੈ। 
ਇਹ ਵੀ ਪੜ੍ਹੋ : ...ਜਦੋਂ ਰਹਾਨੇ ਨੇ ‘ਕੰਗਾਰੂ ਕੇਕ’ ਕੱਟਣ ਤੋਂ ਕੀਤਾ ਇਨਕਾਰ

ਅਖ਼ਬਾਰ ਨੇ ਕਿਹਾ ਹੈ ਕਿ ਇਹ ਕਿਸੇ ਖਿਡਾਰੀ ਦੇ ਨਾਲ ਸਭ ਤੋਂ ਮਹਿੰਗਾ ਕਰਾਰ ਹੈ। ਮੇਸੀ ਨੂੰ ਇਸ ਰਕਮ ਦਾ ਅੱਧਾ ਹਿੱਸਾ ਸਪੇਨ ’ਚ ਟੈਕਸਾਂ ’ਚ ਦੇਣਾ ਹੁੰਦਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਹ 33 ਸਾਲਾ ਖਿਡਾਰੀ ਕੁਲ ਕਰਾਰ ਦਾ 51 ਕਰੋੜ ਯੂਰੋ ਪਹਿਲਾਂ ਹੀ ਹਾਸਲ ਕਰ ਚੁੱਕਾ ਹੈ। ਅਖ਼ਬਾਰ ਨੇ ਇਹ ਵੀ ਦੱਸਿਆ ਕਿ ਮੇਸੀ ਬਾਰਸੀਲੋਨਾ ਲਈ ਕਿੰਨਾ ਫ਼ਾਇਦੇਮੰਦ ਰਿਹਾ ਹੈ। ਉਸ ਦੇ ਰਹਿੰਦੇ ਹੋਏ ਕਲੱਬ ਨੇ 30 ਤੋਂ ਵੱਧ ਖ਼ਿਤਾਬ ਜਿੱਤੇ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News