ਲੁਈਸ ਹੈਮਿਲਟਨ ਨੇ 6ਵੀਂ ਜਿੱਤਿਆ ਵਰਲਡ ਚੈਂਪੀਅਨਸ਼ਿਪ ਦਾ ਖਿਤਾਬ

Monday, Nov 04, 2019 - 02:21 PM (IST)

ਸਪੋਰਟਸ ਡੈਸਕ : ਫਾਰਮੂਲਾ ਵਨ ਡ੍ਰਾਈਵਰ ਹੈਮਿਲਟਨ ਨੇ 6ਵੀਂ ਵਾਰ ਵਰਲਡ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਂ ਕੀਤਾ। ਐਤਵਾਰ ਨੂੰ ਅਮਰੀਕੀ ਗ੍ਰਾਂ ਪ੍ਰੀ ਵਿਚ ਮਰਸਿਡੀਜ਼ ਟੀਮ ਨੇ ਆਪਣੇ ਸਾਥੀ ਵਾਲਟੇਰੀ ਬੋਟਾਸ ਤੋਂ ਬਾਅਦ ਦੂਜੇ ਸਥਾਨ 'ਤੇ ਰਹਿੰਦਿਆਂ 6ਵੀਂ ਵਾਰ ਫਾਰਮੂਲਾ ਵਨ ਵਿਸ਼ਵ ਖਿਤਾਬ ਜਿੱਤ ਲਿਆ। ਬ੍ਰਿਟੇਨ ਦੇ 34 ਸਾਲਾ ਹੈਮਿਲਟਨ ਸਭ ਤੋਂ ਵੱਧ ਵਰਲਡ ਚੈਂਪੀਅਨਸ਼ਿਪ ਜਿੱਤਣ ਦੇ ਮਾਮਲੇ ਵਿਚ ਹੁਣ ਮਾਈਕਲ ਸ਼ੂਮਾਰ ਤੋਂ ਪਿੱਛੇ ਹੈ। ਜਰਮਨੀ ਦੇ ਸ਼ੁਮਾਕਰ ਨੇ ਰਿਕਾਰਡਜ਼ 7 ਵਾਰ ਫਾਰਮੂਲਾ ਵਨ ਵਰਲਡ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਸੀ, ਉੱਥੇ ਹੀ ਹੈਮਿਲਟਨ ਨੇ ਹੁਣ ਇਹ ਖਿਤਾਬ ਜਿੱਤ ਕੇ ਦੂਜੇ ਸਥਾਨ 'ਤੇ ਪਹੁੰਚ ਗਏ ਹਨ। ਹੈਮਿਲਟਨ ਨੇ ਇਸ ਤੋਂ ਪਹਿਲਾਂ 2008, 2014, 2015, 2017 ਅਤੇ 2018 ਵਿਚ ਖਿਤਾਬ ਜਿੱਤਿਆ ਸੀ। ਹੈਮਿਲਟਨ ਨੇ 150ਵੀਂ ਵਾਰ ਪੋਡੀਅਮ 'ਤੇ ਜਗ੍ਹਾ ਬਣਾਈ ਜਦਕਿ ਲਗਾਤਾਰ 31ਵੀਂ ਵਾਰ ਅੰਕ ਹਾਸਲ ਕਰਨ 'ਚ ਸਫਲ ਰਹੇ। ਉਸ ਨੇ ਪਿਛਲੀ ਤਿਨੋਂ ਚੈਂਪੀਅਨਸ਼ਿਪ ਵਿਚ ਜਿੱਤ ਦਰਜ ਕੀਤੀ ਹੈ।


Related News