Tokyo Olympics : 100 ਮੀਟਰ ਰੇਸ ’ਚ ਇਟਲੀ ਦੇ ਜੈਕਬਸ ਨੇ ਜਿੱਤਿਆ ਸੋਨ ਤਮਗ਼ਾ, ਜਾਣੋ ਟਾਈਮਿੰਗ
Monday, Aug 02, 2021 - 09:58 AM (IST)
ਟੋਕੀਓ– ਇਟਲੀ ਦੇ ਲੇਮੰਟ ਮਾਰਸੇਲ ਜੈਕਬਸ ਨੇ ਟੋਕੀਓ ਓਲੰਪਿਕ ਦੀ ਫ਼ਰਾਟਾ ਦੌੜ ’ਚ 9.8 ਸਕਿੰਟ ਦੇ ਸਮੇਂ ਨਾਲ ਸੋਨ ਤਮਗ਼ਾ ਆਪਣੇ ਨਾਂ ਕੀਤਾ। ਇਟਲੀ ਨੇ ਪਹਿਲੀ ਵਾਰ 100 ਮੀਟਰ ਦੌੜ ਦਾ ਸੋਨ ਤਮਗ਼ਾ ਜਿੱਤਿਆ ਹੈ। ਰੇਸ ’ਚ ਕੋਈ ਵੀ ਜਿੱਤ ਦਾ ਮਜ਼ਬੂਤ ਦਾਅਵੇਦਾਰ ਨਹੀਂ ਸੀ ਪਰ ਜੈਕਬਸ ਨੇ ਪਹਿਲਾ ਸਥਾਨ ਹਾਸਲ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਨੇ ਅਮਰੀਕਾ ਦੇ ਫ੍ਰੇਡ ਕਰਲੇ ਤੇ ਕੈਨੇਡਾ ਦੇ ਆਂਦਰੇ ਡਿਗ੍ਰਾਸੇ ਨੂੰ ਪਿੱਛੇ ਛੱਡਕੇ ਸੋਨ ਤਮਗ਼ਾ ਜਿੱਤਿਆ।
ਇਹ ਰਹੀ ਟਾਈਮਿੰਗ
9.80 ਲੇਮੰਟ ਜੈਕਬਸ, ਇਟਲੀ
9.84 ਐਫ. ਕਰਲੇ, ਸੰਯੁਕਤ ਰਾਜ ਅਮਰੀਕਾ
9.89 ਡੀ. ਗਾਰਸੀ, ਕੈਨੇਡਾ
9.93 ਏ. ਮਿਸਬਾਈਨ
9.95 ਆਰ. ਬੇਕਰ
9.98 ਬੀ. ਟੀ. ਸੂ
ਸੰਨਿਆਸ ਲੈ ਚੁੱਕੇ ਉਸੇਨ ਬੋਲਟ ਨੇ ਪਿਛਲੇ 13 ਸਾਲ ’ਚ ਇਸ ਪ੍ਰਤੀਯੋਗਿਤਾ ’ਚ ਦਬਦਬਾ ਬਣਾਇਆ ਹੋਇਆ ਸੀ। ਜੈਕਬਸ ਦੀ ਜਿੱਤ ਤੋਂ ਕੁਝ ਹੀ ਮਿੰਟ ਪਹਿਲਾਂ ਉਨ੍ਹਾਂ ਦੇ ਦੇਸ਼ ਦੇ ਜਿਨਯਾਮਾਰਕੋ ਟਾਮਬੇਰੀ ਤੇ ਕਤਰ ਦੇ ਹਾਈ ਜੰਪ ਐਥਲੀਟ ਮੁਤਾਜ ਐਸਸਾ ਬਾਰਮਿਸ਼ ਇਕੋ ਬਰਾਬਰ ਹਾਈ ਜੰਪ ਕੀਤੇ। ਇਸ ਕਾਰਨ ਦੋਵਾਂ ਨੂੰ ਤਮਗ਼ਾ ਮਿਲਿਆ। ਇਸ ਤੋਂ ਪਹਿਲਾਂ ਵੇਨੇਜ਼ੁਏਲਾ ਦੇ ਯੁਲੀਮਾਰ ਰੋਜਾਸ ਨੇ ਥ੍ਰੀ ਜੰਪ ’ਚ 15.67 ਮੀਟਰ ਦਾ ਜੰਪ ਲਾ ਕੇ 26 ਸਾਲ ਪੁਰਾਣਾ ਵਿਸ਼ਵ ਰਿਕਾਰਡ ਤੋੜ ਦਿੱਤਾ ਲਾ।