ਲਿਸੇਸਟਰ ਅਤੇ ਚੇਲਸੀ ਨੇ ਮੈਨਚੈਸਟਰ ਸਿਟੀ ਨੂੰ ਪਛਾੜਿਆ

Sunday, Nov 10, 2019 - 04:59 PM (IST)

ਲਿਸੇਸਟਰ ਅਤੇ ਚੇਲਸੀ ਨੇ ਮੈਨਚੈਸਟਰ ਸਿਟੀ ਨੂੰ ਪਛਾੜਿਆ

ਲੰਡਨ : ਲਿਸੇਸਟਰ ਕਲੱਬ ਨੇ ਫੁੱਟਬਾਲ ਪ੍ਰੀਮੀਅਰ ਲੀਗ ਵਿਚ ਆਰਸੇਨਲ 'ਤੇ 2-0 ਨਾਲ ਜਿੱਤ ਹਾਸਲ ਕੀਤੀ ਜਿਸ ਦੀ ਬਦੌਲਤ ਉਹ ਸੂਚੀ ਵਿਚ ਮੈਨਚੈਸਟਰ ਸਿਟੀ ਨੂੰ ਪਛਾੜਨ ਵਿਚ ਸਫਲ ਰਿਹਾ ਅਤੇ ਦੂਜੇ ਸਥਾਨ 'ਤੇ ਪਹੁੰਚ ਗਿਆ। ਚੇਲਸੀ ਨੇ ਵੀ ਕਿਸ਼ਟਲ ਪੈਲੇਸ 'ਤੇ 2-0 ਨਾਲ ਜਿੱਤ ਹਾਸਲ ਕੀਤੀ ਜਿਸ ਨਾਲ ਉਹ ਮੈਨਚੈਸਟਰ ਸਿਟੀ ਨੂੰ ਪਛਾੜ ਕੇ ਤੀਜੇ ਸਥਾਨ 'ਤੇ ਪਹੁੰਚ ਗਿਆ। ਉੱਥੇ ਹੀ ਟੋਟੇਨਹਮ ਨੇ ਸ਼ੇਫੀਲਡ ਯੂਨਾਈਟਿਡ ਨਾਲ 1-1 ਨਾਲ ਡਰਾਅ ਖੇਡਿਆ ਜਿਸ ਨਾਲ ਉਹ 12ਵੇਂ ਸਥਾਨ 'ਤੇ ਖਿਸਕ ਗਿਆ। ਸੂਚੀ ਵਿਚ ਲਿਵਰਪੂਲ 31 ਅੰਕ ਲੈ ਕੇ ਚੋਟੀ 'ਤੇ ਬਣਿਆ ਹੋਇਆ ਹੈ ਜਦਕਿ ਲਿਸੇਸਟਰ ਅਤੇ ਚੇਲਸੀ ਦੇ 26-26 ਅੰਕ ਹਨ। ਮੈਨਚੈਸਟਰ ਸਿਟੀ ਦੇ 25 ਅੰਕ ਹਨ।


Related News