BCCI ਨੂੰ ਮਾਣਹਾਨੀ ਦਾ ਲੀਗਲ ਨੋਟਿਸ

Tuesday, Nov 02, 2021 - 03:05 AM (IST)

BCCI ਨੂੰ ਮਾਣਹਾਨੀ ਦਾ ਲੀਗਲ ਨੋਟਿਸ

ਪਟਨਾ- ਸੀ. ਏ. ਬੀ. ਦੇ ਸਾਬਕਾ ਸਕੱਤਰ ਸਹਾਇਕ ਪਟੀਸ਼ਨਕਰਤਾ ਬੀ. ਸੀ. ਸੀ. ਆਈ. ਬਨਾਮ ਸੀ. ਏ. ਬੀ. ਸਿਵਲ ਅਪਲੀ 4235/14 ਸੁਪਰੀਮ ਕੋਰਟ ਵਿਚ ਅਦਿੱਤਿਆ ਵਰਮਾ ਨੇ ਕਿਹਾ ਹੈ ਕਿ ਬੀ. ਸੀ. ਸੀ .ਆਈ. ਦੇ ਮੁਖੀ ਸੌਰਭ ਗਾਂਗੁਲੀ ਤੇ ਹੋਰਨਾਂ ਅਹੁਦੇਦਾਰਾਂ ਨੂੰ ਸੁਪਰੀਮ ਕੋਰਟ ਨੇ ਹੁਕਮ 09.08.18 ਦੀ ਮਾਣਹਾਨੀ ਲਈ ਪਟਨਾ ਹਾਈ ਕੋਰਟ ਦੇ ਵਕੀਲ ਅਭਿਨਵ ਸ਼੍ਰੀਵਾਸਤਵ ਨੇ ਇਕ ਲੀਗਲ ਨੋਟਿਸ ਭੇਜਿਆ ਹੈ। ਆਦਿੱਤਿਆ ਵਰਮਾ ਨੇ ਆਪਣੇ ਨੋਟਿਸ ਵਿਚ ਬਹੁਤ ਹੀ ਮਹੱਤਵਪੂਰਨ ਸਵਾਲਾਂ ਨੂੰ ਚੁੱਕਦੇ ਹੋਏ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਬੀ. ਸੀ. ਸੀ. ਆਈ. ਦੇ ਨਵੇਂ ਸੋਧੇ ਸੰਵਿਧਾਨ ਤਹਿਤ ਬੀ. ਸੀ. ਸੀ. ਆਈ. ਦੇ ਮੁਖੀ ਤੇ ਸਕੱਤਰ ਦੇ ਨਾਲ-ਨਾਲ ਸਾਰੇ ਅਹੁਦੇਦਾਰਾਂ ਦੇ ਕਾਰਜਕਾਲ ਵਿਚ ਸੋਧ ਕਰਦੇ ਹੋਏ ਬੀ. ਸੀ. ਸੀ. ਆਈ. ਤੇ ਰਾਜ ਕ੍ਰਿਕਟ ਸੰਘਾਂ ਦੇ ਅਹੁਦੇਦਾਰਾਂ ਦੇ ਕਾਰਜਕਾਲ ਨੂੰ 6 ਸਾਲ ਜਾਂ 3 ਸਾਲ, ਉਸ ਤੋਂ ਬਾਅਦ ਤਿੰਨ ਸਾਲ ਦਾ ਕੂਲਿੰਗ ਪੀਰੀਅਰਡ ਜ਼ਰੂਰੀ ਕਰ ਦਿੱਤਾ ਹੈ। ਕਿਉਂਕਿ ਇਹ ਦੇਸ਼ ਦੇ ਸੁਪਰੀਮ ਕੋਰਟ ਦਾ ਫੈਸਲਾ ਹੈ, ਇਸ ਨੂੰ ਮੰਨਣਾ ਸਾਰਿਆਂ ਲਈ ਜ਼ਰੂਰੀ ਹੈ। ਸਭ ਤੋਂ ਵੱਧ ਤਾਜੁਬ ਇਹ ਹੈ ਕਿ ਬੀ. ਸੀ. ਸੀ. ਆਈ. ਨੇ ਖੁਦ ਆਪਣਾ ਹਲਫਨਾਮਾ ਦਾਇਰ ਕਰਕੇ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਸੋਧੇ ਸੰਵਿਧਾਨ ਦੇ ਉੱਪਰ ਆਪਣੀ ਸਹਿਮਤੀ ਦੇਸ਼ ਦੇ ਸੁਪਰੀਮ ਕੋਰਟ ਵਿਚ ਦਿੱਤੀ ਸੀ। ਇਸੇ ਸੰਵਿਧਾਨ ਦੇ ਤਹਿਤ ਬੀ. ਸੀ. ਸੀ. ਆਈ. ਦੀਆਂ ਚੋਣਾਂ 23.10.19 ਨੂੰ ਖਤਮ ਹੋਈਆਂ ਸਨ।

ਇਹ ਖ਼ਬਰ ਪੜ੍ਹੋ- ਇਬਰਾਹਿਮੋਵਿਚ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ AC ਮਿਲਾਨ ਨੇ ਰੋਮਾ ਨੂੰ ਹਰਾਇਆ


ਨਵੇਂ ਮੌਕੇ ਦੇ ਤੌਰ 'ਤੇ ਸੌਰਭ ਗਾਂਗੁਲੀ, ਸਕੱਤਰ ਜੈ ਸ਼ਾਹ ਤੇ ਹੋਰ ਅਹੁਦੇਦਾਰਾਂ ਨੇ ਬੀ. ਸੀ. ਸੀ. ਆਈ. ਦਾ ਕੰਮਕਾਜ ਸੰਭਾਲਿਆ ਸੀ। ਆਪਣੇ ਨੋਟਿਸ ਵਿਚ ਵਕੀਲ ਅਭਿਨਵ ਸ਼੍ਰੀਵਾਸਤਵ ਨੇ ਪੂਰੇ ਸਬੂਤ ਤੇ ਮਿਤੀਆਂ ਦੇ ਨਾਲ ਬੀ. ਸੀ. ਸੀ. ਆਈ. ਦੇ ਮੁਖੀ ਦੇ ਉੱਪਰ ਸਵਾਲ ਉਠਾਇਆ ਹੈ ਕਿ ਕ੍ਰਿਕਟ ਐਸੋਸ਼ੀਏਸ਼ਨ ਆਫ ਬੰਗਾਲ ਵਿਚ 27.07.14 ਨੂੰ ਸਕੱਤਰ ਅਹੁਦੇ 'ਤੇ ਆਉਂਦੇ ਹੋਏ ਬੰਗਾਲ ਦੇ ਮੁਖੀ ਅਹੁਦੇ 'ਤੇ ਬੈਠਿਆ ਤੇ 23.10.19 ਨੂੰ ਬੀ. ਸੀ. ਸੀ. ਆਈ. ਦਾ ਮੁਖੀ ਬਣਿਆ। ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਉਸਦਾ ਕੂਲਿੰਗ ਪੀਰੀਅਰਡ 27.07.20 ਤੋਂ ਸ਼ੁਰੂ ਹੋ ਰਿਹਾ ਸੀ ਪਰ ਦੇਸ਼ ਦੇ ਸਭ ਤੋਂ ਵੱਡੇ ਲੀਜੈਂਡ ਕਪਤਾਨ ਸੌਰਭ ਗਾਂਗੁਲੀ ਸੁਪਰੀਮ ਕੋਰਟ ਦੇ ਹੁਕਮਾਂ ਦੀ ਰੋਜ਼ਾਨਾਂ ਮਾਣਹਾਨੀ ਕਰ ਰਿਹਾ ਹੈ ਤੇ ਅੱਜ ਦੇ ਦਿਨ ਤੱਕ ਬੀ. ਸੀ. ਸੀ. ਆਈ. ਦੇ ਮੁਖੀ ਅਹੁਦੇ 'ਤੇ ਕੰਮ ਕਰ ਰਿਹਾ ਹੈ। ਇਸ ਦੇ ਨਾਲ ਹੀ ਬੀ. ਸੀ. ਸੀ. ਆਈ. ਤੇ ਅਧਿਕਾਰੀ ਨੂੰ ਆਪਣਾ ਹਲਫਨਾਮਾ ਦੇ ਕੇ ਸੁਪਰੀਮ ਕੋਰਟ ਨੂੰ ਆਪਣੇ ਕਾਰਜਕਾਲ ਦਾ ਪੂਰਾ ਬਿਊਰਾ ਦੇਣਾ ਪਵੇਗਾ।

ਇਹ ਖ਼ਬਰ ਪੜ੍ਹੋ- ਵਾਨਿੰਦੂ ਹਸਰੰਗਾ ਨੇ ਬਣਾਇਆ ਇਹ ਰਿਕਾਰਡ, ਇਨ੍ਹਾਂ ਦਿੱਗਜਾਂ ਨੂੰ ਛੱਡਿਆ ਪਿੱਛੇ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News