ਲੀਡਸ ਯੂਨਾਈਟਿਡ 16 ਸਾਲ ਬਾਅਦ ਇੰਗਲਿਸ਼ ਪ੍ਰੀਮੀਅਰ ਲੀਗ ''ਚ

Sunday, Jul 19, 2020 - 03:18 AM (IST)

ਲੀਡਸ ਯੂਨਾਈਟਿਡ 16 ਸਾਲ ਬਾਅਦ ਇੰਗਲਿਸ਼ ਪ੍ਰੀਮੀਅਰ ਲੀਗ ''ਚ

ਲੀਡਸ (ਇੰਗਲੈਂਡ)– ਲੀਡਸ ਯੂਨਾਈਟਿਡ ਕਲੱਬ ਨੇ 16 ਸਾਲ ਬਾਅਦ ਇੰਗਲਿਸ਼ ਪ੍ਰੀਮੀਅਰ ਲੀਗ ਵਿਚ ਵਾਪਸੀ ਕੀਤੀ ਹੈ, ਜਿਸ ਤੋਂ ਬਾਅਦ ਉਸਦੇ ਪ੍ਰਸ਼ੰਸਕਾਂ ਨੇ ਰੰਗ-ਬਿਰੰਗੇ ਧੂੰਏਂ ਦੇ ਪਟਾਖੇ ਚਲਾ ਕੇ ਜਸ਼ਨ ਮਨਾਇਆ। ਮਾਰਸਲੋ ਬਿਲਸਾ ਦੀ ਟੀਮ ਲੀਡਸ ਵੇਸਟ ਬ੍ਰੋਮਵਿਚ ਦੇ ਹਡਰਸਫੀਲਡ ਹੱਥੋਂ 1-2 ਨਾਲ ਹਾਰ ਜਾਣ ਤੋਂ ਬਾਅਦ ਦੂਜੇ ਟੀਅਰ ਦੀ ਚੈਂਪੀਅਨਸ਼ਿਪ ਵਿਚ ਮੁੱਖ ਲੀਗ ਵਿਚ ਪਹੁੰਚਣ ਵਿਚ ਸਫਲ ਰਹੀ ਹਾਲਾਂਕਿ ਅਜੇ ਇਸ ਵਿਚ ਦੋ ਮੈਚ ਹੋਰ ਬਚੇ ਹਨ। ਕੋਚ ਬਿਲਸਾ ਵੀ ਆਪਣੇ ਘਰ ਦੇ ਨੇੜੇ ਟ੍ਰੈਕਸੂਟ ਵਿਚ ਪ੍ਰਸ਼ੰਸਕਾਂ ਦੇ ਨਾਲ ਜਸ਼ਨ ਮਨਾਉਂਦਾ ਦਿਸਿਆ।


author

Gurdeep Singh

Content Editor

Related News