ਲੀ ਵੇਸਟਵੁਡ ਨੇ ਪਲੇਅਰਸ ਚੈਂਪੀਅਨਸ਼ਿਪ ਦੇ ਦੂਜੇ ਰਾਊਂਡ ’ਚ ਬਣਾਈ ਬੜ੍ਹਤ, ਲਾਹਿੜੀ ਬਾਹਰ

03/14/2021 4:45:06 PM

ਪੋਂਟੇ ਵੇਦ੍ਰਾ ਬੀਚ/ਅਮਰੀਕਾ (ਭਾਸ਼ਾ) – ਇੰਗਲੈਂਡ ਦੇ ਲੀ ਵੇਸਟਵੁਡ ਨੇ ਪਲੇਅਰਸ ਚੈਂਪੀਅਨਸ਼ਿਪ ਗੋਲਫ ਟੂਰਨਾਮੈਂਟ ਦੇ ਦੂਜੇ ਰਾਊਂਡ ਵਿਚ 6 ਬਰਡੀਆਂ ਲਾ ਕੇ 66 ਦਾ ਕਾਰਡ ਖੇਡਿਆ, ਜਿਸ ਨਾਲ ਉਹ ਚੋਟੀ ’ਤੇ ਪਹੁੰਚ ਗਿਆ। ਪਹਿਲੇ ਰਾਊਂਡ ਵਿਚ ਚੋਟੀ ’ਤੇ ਚੱਲ ਰਿਹਾ ਸਪੇਨ ਦਾ ਸਰਜੀਓ ਗਾਰਸੀਆ 5 ਬੋਗੀਆਂ ਤੇ ਇਕ ਡਬਲ ਬੋਗੀ ਕਰ ਬੈਠਾ, ਜਿਸ ਨਾਲ ਉਹ 72 ਦੇ ਸਕੋਰ ਨਾਲ ਚੌਥੇ ਸਥਾਨ ’ਤੇ ਖਿਸਕ ਗਿਆ। ਇੰਗਲੈਂਡ ਦੇ ਮੈਥਿਊ ਫਿਟ੍ਰਜਪੈਟਿਕ ਨੇ 6 ਬਰਡੀਆਂ ਖੇਡੀਆਂ, ਜਿਸ ਨਾਲ ਉਹ 69 ਦੇ ਸਕੋਰ ਦੇ ਨਾਲ ਟਾਪ-2 ਵਿਚ ਪਹੁੰਚਣ ਵਿਚ ਸਫਲ ਰਿਹਾ।

ਦੂਜੇ ਰਾਊਂਡ ਦੇ ਟਾਪ-5 ਖਿਡਾਰੀ

ਸਥਾਨ   ਨਾਂ ਰਾਊਂਡ
1 ਲੀ ਵੇਟਸਵੁਡ 6966
2 ਮੈਥਿਊ ਫਿਟ੍ਰਜਪੈਟਿਕ 6869
3 ਕਿਸ ਕ੍ਰਿਕ 7265
4 ਸਰਜੀਓ ਗਾਰਸੀਆ 6572
5 ਡੈਨੀ ਮੈਕਾਰਥੀ 6969

72 ਦਾ ਕਾਰਡ ਖੇਡਿਆ ਲਾਹਿੜੀ ਨੇ
ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਪਲੇਅਰਸ ਚੈਂਪੀਅਨਸ਼ਿਪ ਦੇ ਦੂਜੇ ਦੌਰ ਵਿਚੋਂ ਬਾਹਰ ਹੋ ਗਿਆ। ਲਾਹਿੜੀ 5ਵੀਂ ਵਾਰ ਪਲੇਅਰਸ ਚੈਂਪੀਅਨਸ਼ਿਪ ਵਿਚ ਖੇਡ ਰਿਹਾ ਸੀ। ਉਸ ਨੇ ਪਹਿਲੇ ਦਿਨ 78 ਦਾ ਕਾਰਡ ਖੇਡਿਆ, ਜਦਕਿ ਦੂਜੇ ਦੌਰ ਵਿਚ 5 ਬਰਡੀਆਂ ਤੇ 5 ਬੋਗੀਆਂ ਕਰਕੇ 72 ਦਾ ਕਾਰਡ ਖੇਡਿਆ। ਇਸ ਨਾਲ ਉਹ ਕੱਟ ਵਿਚ ਪ੍ਰਵੇਸ਼ ਕਰਨ ਤੋਂ ਖੁੰਝ ਗਿਆ।


cherry

Content Editor

Related News