ਮਾਹੀ ਭਰਾ ਤੋਂ ਮੈਚ ‘ਫਿਨਿਸ਼’ ਕਰਨਾ ਸਿੱਖਿਆ : ਸ਼ਿਵਮ ਦੂਬੇ
Saturday, Mar 23, 2024 - 07:54 PM (IST)
ਚੇਨਈ– ਭਾਰਤੀ ਆਲਰਾਊਂਡਰ ਸ਼ਿਵਮ ਦੂਬੇ ਦਾ ਕਹਿਣਾ ਹੈ ਕਿ ਉਸ ਨੂੰ ਮੁਸ਼ਕਿਲ ਮੁਕਾਬਲਿਆਂ ਨੂੰ ‘ਫਿਨਿਸ਼’ ਕਰਨ ਵਿਚ ਮਜ਼ਾ ਆਉਂਦਾ ਹੈ ਤੇ ਉਸ ਨੇ ਇਹ ਕਲਾ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਦੇ ਸਾਥੀ ਖਿਡਾਰੀ ਐੱਮ. ਐੱਸ. ਧੋਨੀ ਦੀ ਨਕਲ ਕਰਕੇ ਸਿੱਖੀ ਹੈ। ਧੋਨੀ ਵਿਸ਼ਵ ਕ੍ਰਿਕਟ ਦੇ ਸਰਵਸ੍ਰੇਸਠ ‘ਫਿਨਿਸ਼ਰਾਂ’ ਵਿਚੋਂ ਇਕ ਹੈ।
ਦੂਬੇ ਨੇ ਸ਼ੁੱਕਰਵਾਰ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਵਿਰੁੱਧ 34 ਦੌੜਾਂ ਦੀ ਅਹਿਮ ਪਾਰੀ ਖੇਡੀ ਸੀ ਤੇ 5ਵੀਂ ਵਿਕਟ ਲਈ ਰਵਿੰਦਰ ਜਡੇਜਾ (ਅਜੇਤੂ 25) ਦੇ ਨਾਲ 66 ਦੌੜਾਂ ਦੀ ਅਜੇਤੂ ਸਾਂਝੇਦਾਰੀ ਨਿਭਾਅ ਕੇ ਸੀ. ਐੱਸ. ਕੇ. ਨੂੰ 6 ਵਿਕਟਾਂ ਨਾਲ ਜਿੱਤ ਦਿਵਾਈ। ਦੂਬੇ ਨੇ ਕਿਹਾ,‘‘ਇਹ ਸ਼ਾਨਦਾਰ ਸੀ। ਚੇਨਈ ਲਈ ਮੈਚ ਫਿਨਿਸ਼ ਕਰਨਾ ਹਮੇਸ਼ਾ ਹੀ ਮੈਨੂੰ ਲੁਭਾਉਂਦਾ ਰਿਹਾ ਹੈ। ਮੈਂ ਮਾਹੀ ਭਰਾ ਤੋਂ ਇਹ ਚੀਜ਼ ਸਿੱਖੀ ਹੈ ਤੇ ਮੈਂ ਹਰੇਕ ਮੈਚ ਵਿਚ ਇਸ ਨੂੰ ਕਰਨ ਦੀ ਕੋਸ਼ਿਸ਼ ਕਰਦਾ ਹਾਂ।’’ ਉਸ ਨੇ ਕਿਹਾ,‘‘ਜਦੋਂ ਤੁਸੀਂ ਇਸ ਤਰ੍ਹਾਂ ਮੈਚ ਖਤਮ ਕਰਦੇ ਹੋ ਤਾਂ ਇਹ ਬਹੁਤ ਚੰਗਾ ਮਹਿਸੂਸ ਹੁੰਦਾ ਹੈ, ਵਿਸ਼ੇਸ਼ ਤੌਰ ’ਤੇ ਸੈਸ਼ਨ ਦੇ ਪਹਿਲੇ ਮੈਚ ਦੌਰਾਨ। ਇਸ ਲਈ ਇਹ ਹਮੇਸ਼ਾ ਵਿਸ਼ੇਸ਼ ਮਹਿਸੂਸ ਹੁੰਦਾ ਹੈ।’’