ਲਾਠੀਚਾਰਜ ਗਲਤ ਸੀ ਪਰ ਜੇਕਰ ਤੁਸੀਂ ਪੱਥਰ ਮਾਰੋਗੇ ਤਾਂ ਪੁਲਸ ਜਵਾਬ ਦੇਵੇਗੀ : ਗੰਭੀਰ

12/18/2019 11:35:47 AM

ਸਪੋਰਸਟਸ ਡੈਸਕ— ਕ੍ਰਿਕਟਰ ਤੋਂ ਰਾਜਨੇਤਾ ਬਣੇ ਗੌਤਮ ਗੰਭੀਰ ਨੇ ਮੰਗਲਵਾਰ ਨੂੰ ਵਿਦਿਆਰਥੀਆਂ ਖਿਲਾਫ ਪੁਲਸ ਬਲ ਦੀ ਵਰਤੋਂ ਕਰਨ ਦੀ ਆਲੋਚਨਾ ਕੀਤੀ ਪਰ ਕਿਹਾ ਕਿ ਜੇਕਰ 'ਅਣਚਾਹੇ ਤੱਤ ਹਿੰਸਾ ਕਰਣਗੇ ਤਾਂ ਪੁਲਸ ਨੂੰ ਜਵਾਬ ਦੇਣਾ ਹੋਵੇਗਾ। ਨਾਗਰਿਕਤਾ ਸੋਧ ਕਾਨੂੰਨ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਜਾਮੀਆ ਮਿਲੀਆ ਇਸਲਾਮੀਆ ਦੇ ਵਿਦਿਆਰਥੀਆਂ 'ਤੇ ਪੁਲਸ ਦੀ ਕਾਰਵਾਈ ਬਾਰੇ 'ਚ ਪੁੱਛੇ ਜਾਣ 'ਤੇ ਗੰਭੀਰ ਨੇ ਕਿਹਾ,  ''ਮੈਂ ਕਿਹਾ ਕਿ ਵਿਦਿਆਰਥੀਆਂ 'ਤੇ ਲਾਠੀਚਾਰਜ ਕਰਨਾ ਗਲਤ ਹੈ ਪਰ ਜੇਕਰ ਆਤਮਰੱਖਿਆ 'ਚ ਕੁਝ ਹੋਇਆ ਹੈ ਤਾਂ ਇਹ ਗਲਤ ਨਹੀਂ ਹੈ।PunjabKesari ਉਨ੍ਹਾਂ ਨੇ ਕਿਹਾ,  ''ਜੇਕਰ ਤੁਸੀਂ ਪੱਥਰ ਸੁਟੋਗੇ ਅਤੇ ਪਬਲਿਕ ਪ੍ਰਾਪਰਟੀ ਨੂੰ ਸਾੜੋਗੇ ਤਾਂ ਪੁਲਸ ਕੁਝ ਨਾ ਕੁਝ ਜਵਾਬ ਤਾਂ ਦੇਵੇਗੀ। ਜੇਕਰ ਤੁਸੀਂ ਸ਼ਾਂਤੀ ਨਾਲ ਪ੍ਰਦਰਸ਼ਨ ਕਰ ਰਹੇ ਹੋ ਤਾਂ ਕੋਈ ਸਮੱਸਿਆ ਨਹੀਂ ਹੈ, ਤੁਹਾਡੇ ਕੋਲ ਇਸ ਦਾ ਅਧਿਕਾਰ ਹੈ। ਗੰਭੀਰ ਨੇ ਕਿਹਾ,  ''ਤੁਸੀਂ ਆਪਣੀ ਸਮੱਸਿਆਵਾਂ ਰੱਖੋ ਅਤੇ ਇਸ ਦਾ ਹੱਲ ਕੱਢਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਭਵਿੱਖ 'ਚ ਵੀ ਜ਼ਿੰਮੇਵਾਰੀ ਰਹੇਗੀ।

PunjabKesariਐਤਵਾਰ ਨੂੰ ਇਸ ਵਿਵਾਦਪੂਰਨ ਕਾਨੂੰਨ ਖਿਲਾਫ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਹੋਈ ਹਿੰਸਾ 'ਚ ਜਾਮੀਆ ਦੇ ਵਿਦਿਆਰਥੀਆਂ ਸਹਿਤ ਕਈ ਪ੍ਰਦਰਸ਼ਨਕਾਰੀ, ਪੁਲਸ ਕਰਮਚਾਰੀ ਅਤੇ ਸਥਾਨਕ ਲੋਕ ਜ਼ਖਮੀ ਹੋਏ। ਇਸ ਦੇ ਨਾਲ ਹੀ ਦਿੱਲੀ ਟ੍ਰਾਂਸਪੋਰਟ ਨਿਗਮ ਦੀਆਂ ਚਾਰ ਬੱਸਾਂ ਨੂੰ ਸਾੜਿਆ ਗਿਆ ਅਤੇ 100 ਤੋਂ ਜ਼ਿਆਦਾ ਨਿਜੀ ਵਾਹਨਾਂ, ਪੁਲਸ ਦੀਆਂ 10 ਮੋਟਰਸਾਈਕਲਾਂ ਨੂੰ ਨੁਕਸਾਨ ਪਹੁੰਚਾਇਆ। ਪੁਲਸ ਦੀ ਕਾਰਵਾਈ ਤੋਂ ਨਾਰਾਜ਼ ਹਜ਼ਾਰਾਂ ਵਿਦਿਆਰਥੀਆਂ ਨੇ ਸੋਮਵਾਰ ਨੂੰ ਸੜਕਾਂ 'ਤੇ ਉਤਰ ਕੇ ਜਾਮੀਆ ਮਿਲੀਆ ਇਸਲਾਮੀਆ ਦੀ ਲਾਇਬ੍ਰੇਰੀ 'ਚ ਟੀਅਰ ਗੈਸ ਦੀ ਵਰਤੋ ਅਤੇ ਪੁਲਸ ਦੇ ਬਿਨਾਂ ਯੂਨੀਵਰਸਿਟੀ ਅਧਿਕਾਰੀਆਂ ਦੀ ਮਨਜ਼ੂਰੀ ਦੇ ਪਰਿਸਰ 'ਚ ਦਾਖਲ ਹੋਣ ਦੀ ਜਾਂਚ ਦੀ ਮੰਗ ਕੀਤੀ। ਇਸ ਕਾਨੂੰਨ ਦੇ ਬਾਰੇ 'ਚ ਗੰਭੀਰ ਨੇ ਕਿਹਾ, ''ਇਸ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਇਹ ਕਾਨੂੰਨ ਮੁਸਲਮਾਨਾਂ ਦੇ ਖਿਲਾਫ ਹੈ। ਇਹ ਗਲਤ ਹੈ। ਇਹ ਕਾਨੂੰਨ ਨਾਗਰਿਕਤਾ ਦੇਣ ਨਾਲ ਜੁੜਿਆ ਹੈ ਨਾਗਰਿਕਤਾ ਖੋਹਣ ਨਾਲ ਨਹੀਂ।


Related News