ਲੈਂਗਰ ਨੂੰ ਆਪਣੇ ਰਵੱਈਏ ਲਈ ਮੁਆਫ਼ੀ ਮੰਗਣ ਦੀ ਲੋੜ ਨਹੀਂ ਸੀ : ਪੈਟ ਕਮਿੰਸ

02/09/2022 3:23:28 PM

ਸਪੋਰਟਸ ਡੈਸਕ- ਆਸਟਰੇਲੀਆ ਦੇ ਟੈਸਟ ਕਪਤਾਨ ਪੈਟ ਕਮਿੰਸ ਦਾ ਮੰਨਣਾ ਹੈ ਕਿ ਜਸਟਿਨ ਲੈਂਗਰ ਆਸਟਰੇਲੀਆ ਨਾਲ ਬਹੁਤ ਪਿਆਰ ਕਰਨ ਵਾਲੀ ਲੀਜੈਂਡ ਹਨ ਤੇ ਮੁੱਖ ਕੋਚ ਦੇ ਅਹੁਦੇ ਲਈ ਉਨ੍ਹਾਂ ਦੀ ਵਿਦਾਈ ਦਾ ਕਾਰਨ ਕੋਚਿੰਗ ਦੀ ਸਖ਼ਤ ਸ਼ੈਲੀ ਨਹੀਂ ਸੀ। ਇੰਗਲੈਂਡ ਦੇ ਖ਼ਿਲਾਫ਼ ਏਸ਼ੇਜ਼ ਸੀਰੀਜ਼ ਤੋਂ ਪਹਿਲਾਂ ਆਸਟਰੇਲੀਆ ਦੇ ਕਪਤਨ ਬਣੇ ਕਮਿੰਸ ਦੀ ਸਾਬਕਾ ਖਿਡਾਰੀਆਂ ਨੇ ਲੈਂਗਰ ਦਾ ਸਮਰਥਨ ਨਹੀਂ ਕਰਨ ਲਈ ਕਾਫ਼ੀ ਆਲੋਚਨਾ ਕੀਤੀ ਹੈ।

ਇਹ ਵੀ ਪੜ੍ਹੋ : ‘ਗੁਜਰਾਤ ਟਾਈਟਨਸ’ ਦੇ ਨਾਮ ਨਾਲ ਜਾਣੀ ਜਾਵੇਗੀ ਅਹਿਮਦਾਬਾਦ ਫਰੈਂਚਾਇਜ਼ੀ

ਕਮਿੰਸ ਨੇ ਇਕ  ਬਿਆਨ 'ਚ ਕਿਹਾ, 'ਜੋ ਫ਼ੈਸਲਾ ਕ੍ਰਿਕਟ ਆਸਟਰੇਲੀਆ ਨੇ ਨਹੀਂ ਲਿਆ ਹੋਵੇ ਤੇ ਉਸ 'ਤੇ ਬੋਲਣ ਨਾਲ ਕ੍ਰਿਕਟ ਆਸਟਰੇਲੀਆ ਦੀ ਟੀਮ ਦੀ ਸਥਿਤੀ ਖ਼ਰਾਬ ਹੋ ਜਾਂਦੀ। ਮੈਂ ਅਜਿਹਾ ਇਸ ਲਈ ਨਹੀਂ ਕਰਦਾ। ਮੇਰਾ ਮੰਨਣਾ ਹੈ ਕਿ ਡਰੈਸਿੰਗ ਰੂਮ ਦੀ ਪਵਿੱਤਰਤਾ ਬਣੀ ਰਹਿਣੀ ਚਾਹੀਦੀ ਹੈ।' ਲੈਂਗਰ ਨੇ ਸ਼ਨੀਵਾਰ ਨੂੰ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਬਾਅਦ 'ਚ ਉਨ੍ਹਾਂ ਨੇ ਇਕ ਬਿਆਨ 'ਚ ਆਪਣੀ ਸ਼ੈਲੀ ਦੇ ਕਾਰਨ ਖਿਡਾਰੀਆਂ ਨੂੰ ਕੋਈ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਲਈ ਮੁਆਫ਼ੀ ਵੀ ਮੰਗੀ। 

ਇਹ ਵੀ ਪੜ੍ਹੋ : ਵੈਸਟਇੰਡੀਜ਼ ਦੌਰੇ ਲਈ ਇੰਗਲੈਂਡ ਦੀ ਟੀਮ ਦਾ ਐਲਾਨ, ਵੱਡੇ ਖਿਡਾਰੀਆਂ ਦੀ ਟੀਮ 'ਚੋਂ ਛੁੱਟੀ

ਕਮਿੰਸ ਨੇ ਕਿਹਾ, 'ਜਸਟਿਨ ਨੇ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਦੀ ਸ਼ੈਲੀ ਸਖ਼ਤ ਸੀ ਤੇ ਉਹ ਸੀ। ਉਨ੍ਹਾਂ ਨੇ ਖਿਡਾਰੀਆਂ ਤੇ ਸਟਾਫ਼ ਤੋਂ ਮੁਆਫ਼ੀ ਵੀ ਮੰਗੀ। ਮੇਰਾ ਮੰਨਣਾ ਹੈ ਕਿ ਮੁਆਫ਼ੀ ਮੰਗਣ ਦੀ ਕੋਈ ਲੋੜ ਨਹੀਂ ਸੀ।' ਉਨ੍ਹਾਂ ਦੀ ਸ਼ੈਲੀ 'ਚ ਕੋਈ ਦਿੱਕਤ ਨਹੀਂ ਸੀ ਕਿਉਂਕਿ ਉਨ੍ਹਾਂ ਨੂੰ ਆਸਟਰੇਲੀਆ ਤੇ ਬੈਗੀ ਗ੍ਰੀਨ ਨਾਲ ਬਹੁਤ ਪਿਆਰ ਹੈ। ਇਹ ਆਸਟਰੇਲੀਆਈ ਕ੍ਰਿਕਟ ਦੇ ਲੀਜੈਂਡ ਹਨ ਤੇ ਉਨ੍ਹਾਂ ਨੇ ਟੀਮ ਲਈ ਉੱਚੇ ਮਿਆਰ ਕਾਇਮ ਕੀਤੇ ਸਨ।'

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


Tarsem Singh

Content Editor

Related News