ਲਾਮੀਚਾਨੇ ਦੀਆਂ 6 ਵਿਕਟਾਂ, ਵਰਲਡ ਰਿਕਾਰਡ ਬਣਾ ਨੇਪਾਲ ਨੇ ਵਨ ਡੇ ''ਚ ਰਚਿਆ ਇਤਿਹਾਸ

02/12/2020 1:43:06 PM

ਸਪੋਰਟਸ ਡੈਸਕ : ਸੰਦੀਪ ਲਾਮੀਚਾਨੇ ਦੀ ਖਤਰਨਾਕ ਗੇਂਦਬਾਜ਼ੀ ਨਾਲ ਨੇਪਾਲ ਨੇ ਬੁੱਧਵਾਰ ਨੂੰ ਆਈ. ਸੀ. ਸੀ. ਕ੍ਰਿਕਟ ਵਰਲਡ ਕੱਪ ਲੀਗ 2 ਵਿਚ ਯੂ. ਐੱਸ. ਏ. 'ਤੇ 8 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਸੰਦੀਪ ਲਾਮੀਚਾਨੇ ਨੇ ਯੂ. ਐੱਸ. ਏ. ਦੀ ਪਾਰੀ ਨੂੰ 35 ਦੌੜਾਂ 'ਤੇ ਸਮੇਟਣ 'ਚ ਅਹਿਮ ਭੂਮਿਕਾ ਨਿਭਾਈ। ਇਸ ਦੇ ਨਾਲ ਹੀ ਯੂ. ਐੱਸ. ਏ. ਕੌਮਾਂਤਰੀ ਵਨ ਡੇ ਕ੍ਰਿਕਟ ਇਤਿਹਾਸ ਵਿਚ ਸਭ ਤੋਂ ਘੱਟ ਸਕੋਰ ਦੇ ਜ਼ਿੰਮਬਾਬਵੇ ਦੇ ਸ਼ਰਮਨਾਕ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਨੇਪਾਲ ਨੇ ਇਸ ਦੇ ਨਾਲ ਹੀ ਯੂ. ਐੱਸ. ਏ. ਦਾ ਪੀਰ ਨੂੰ ਸਭ ਤੋਂ ਘੱਟ ਗੇਂਦਾਂ ਵਿਚ ਆਊਟ ਕਰਨ ਦਾ ਵਰਲਡ ਰਿਕਾਰਡ ਆਪਣੇ ਨਾਂ ਕਰ ਲਿਆ।

ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਨੇਪਾਲ ਦੀ ਪਾਰੀ 12 ਓਵਰਾਂ ਵਿਚ 35 ਦੌੜਾਂ 'ਤੇ ਢੇਰ ਹੋ ਗਈ। ਇਸ ਦੇ ਜਵਾਬ ਵਿਚ ਨੇਪਾਲ ਨੇ 5.2 ਓਵਰਾਂ ਵਿਚ 2 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਨੇਪਾਲ ਵੱਲੋਂ ਸੰਦੀਪ ਲਾਮੀਚਾਨੇ ਨੇ 16 ਦੌੜਾਂ ਦੇ ਕੇ 6 ਅਤੇ ਸੁਸ਼ਾਨ ਬਿਹਾਰੀ ਨੇ 5 ਦੌੜਾਂ 'ਤੇ 4 ਵਿਕਟਾਂ ਲਈਆਂ। ਸੰਦੀਪ ਲਾਮੀਚਾਨੇ ਨੇ 6 ਓਵਰ ਗੇਂਦਬਾਜ਼ੀ ਕੀਤੀ। ਇਹ ਕੌਮਾਂਤਰੀ ਵਨ ਡੇ ਕ੍ਰਿਕਟ ਵਿਚ ਨੇਪਾਲ ਵੱਲੋਂ ਕਿਸੇ ਗੇਂਦਬਾਜ਼ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ।

ਅਮਰੀਕਾ ਨੇ ਜ਼ਿੰਬਾਬਵੇ ਦੇ ਸ਼ਰਮਨਾਕ ਰਿਕਾਰਡ ਦੀ ਕੀਤੀ ਬਰਾਬਰੀ
ਅਮਰੀਕਾ ਦੀ ਪਾਰੀ 35 ਦੌੜਾਂ 'ਤੇ ਸਿਮਟੀ, ਇਸ ਦੇ ਨਾਲ ਹੀ ਉਸ ਦੇ ਨਾਂ ਕੌਮਾਂਤਰੀ ਵਨ ਡੇ ਵਿਚ ਸਭ ਤੋਂ ਘੱਟ ਦੌੜਾਂ 'ਤੇ ਆਊਟ ਕਰਨ ਦਾ ਸ਼ਰਮਨਾਕ ਵਰਲਡ ਰਿਕਾਰਡ ਸਾਂਝੇ ਤੌਰ 'ਤੇ ਦਰਜ ਹੋ ਗਿਆ। ਇਸ ਤੋਂ ਪਹਿਲਾਂ ਸ਼੍ਰੀਲੰਕਾ ਨੇ 25 ਅਪ੍ਰੈਲ 2014 ਨੂੰ ਹਰਾਰੇ ਵਿਚ ਜ਼ਿੰਬਾਬਵੇ ਦੀ ਪਾਰੀ ਨੂੰ 35 ਦੌੜਾਂ 'ਤੇ ਸਮੇਟਿਆ ਸੀ।


Related News