ਲਕਸ਼ਯ ਸੇਨ ਟਾਟਾ ਓਪਨ ਦੇ ਫਾਈਨਲ ''ਚ

12/02/2018 12:12:47 PM

ਮੁੰਬਈ— ਭਾਰਤੀ ਸ਼ਟਲਰ ਅਤੇ ਦੂਜਾ ਦਰਜਾ ਪ੍ਰਾਪਤ ਲਕਸ਼ਯ ਸੇਨ ਨੇ ਸ਼ਨੀਵਾਰ ਨੂੰ ਇੱਥੇ ਟਾਟਾ ਓਪਨ ਬੈਡਮਿੰਟਨ ਦੇ ਪੁਰਸ਼ ਸਿੰਗਲ ਸੈਮੀਫਾਈਨਲ 'ਚ ਥਾਈਲੈਂਡ ਦੇ ਕਾਂਤਾਵਾਤ ਲੀਲਾਵੀਚਾਬੁਤਰ ਨੂੰ ਹਰਾ ਕੇ ਫਾਈਨਲ 'ਚ ਜਗ੍ਹਾ ਪੱਕੀ ਕੀਤੀ। ਟੂਰਨਾਮੈਂਟ 'ਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਨ ਵਾਲੇ 17 ਸਾਲਾਂ ਦੇ ਲਕਸ਼ਯ ਨੇ ਪਹਿਲਾ ਸੈਟ ਗੁਆਉਣ ਦੇ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ 17-21, 12-9, 21-12 ਨਾਲ ਜਿੱਤ ਦਰਜ ਕਰਕੇ ਲਗਾਤਾਰ ਦੂਜੀ ਵਾਰ ਫਾਈਨਲ 'ਚ ਜਗ੍ਹਾ ਪੱਕੀ ਕੀਤੀ।

ਮਹਿਲਾ ਸਿੰਗਲ ਦੇ ਸੈਮੀਫਾਈਨਲ 'ਚ ਅਸ਼ਮਿਤਾ ਚਾਹਿਲਾ ਨੇ ਥਾਈਲੈਂਡ ਦੀ ਛਾਨਨਛਿਦਾ ਨੂੰ ਸਿੱਧੇ ਗੇਮ 'ਚ 21-9, 21-9 ਨਾਲ ਹਰਾਇਆ। ਫਾਈਨਲ 'ਚ ਉਨ੍ਹਾਂ ਦਾ ਸਾਹਮਣਾ ਵਰੁਸ਼ਾਲੀ ਧੁੰਮਾਡੀ ਨਾਲ ਹੋਵੇਗਾ ਜਿਨ੍ਹਾਂ ਨੇ ਤੀਜਾ ਦਰਜਾ ਪ੍ਰਾਪਤ ਮੁਗਧਾ ਆਗਰੇ ਨੂੰ ਸਿੱਧੇ ਗੇਮ 'ਚ 21-11, 21-12 ਨਾਲ ਹਰਾਇਆ।


Tarsem Singh

Content Editor

Related News