ਲਕਸ਼ੈ ਸੇਨ ਇੰਡੋਨੇਸ਼ੀਆ ਓਪਨ ਦੇ ਕੁਆਰਟਰ ਫਾਈਨਲ ’ਚ

Friday, Jun 07, 2024 - 09:37 AM (IST)

ਲਕਸ਼ੈ ਸੇਨ ਇੰਡੋਨੇਸ਼ੀਆ ਓਪਨ ਦੇ ਕੁਆਰਟਰ ਫਾਈਨਲ ’ਚ

ਜਕਾਰਤਾ– ਭਾਰਤ ਦੇ ਸਟਾਰ ਬੈੱਡਮਿੰਟਨ ਖਿਡਾਰੀ ਲਕਸ਼ੈ ਸੇਨ ਜਾਪਾਨ ਦੇ ਕੇਂਤਾ ਨਿਸ਼ੀਮੋਤੋ ਨੂੰ ਹਰਾ ਕੇ ਇੰਡੋਨੇਸ਼ੀਆ ਓਪਨ ਸੁਪਰ 1000 ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਕੁਆਰਟਰ ਫਾਈਨਲ ’ਚ ਪਹੁੰਚ ਗਏ। ਸੇਨ ਨੇ ਪ੍ਰੀ-ਕੁਆਰਟਰ ਫਾਈਨਲ ’ਚ 21-9, 21-15 ਨਾਲ ਜਿੱਤ ਦਰਜ ਕੀਤੀ। ਤ੍ਰਿਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਹਾਲਾਂਕਿ ਮਹਿਲਾ ਡਬਲਜ਼ ’ਚ ਹਾਰ ਕੇ ਬਾਹਰ ਹੋ ਗਈਆਂ। ਉਨ੍ਹਾਂ ਨੂੰ ਜਾਪਾਨ ਦੀ ਮਾਯੁ ਮਤਸੁਮੋਤੋ ਅਤੇ ਵਾਕਾਨਾ ਨਾਗਾਹਾਰਾ ਦੇ ਹੱਥੋਂ 21-19, 19-21, 19-21 ਨਾਲ ਹਾਰ ਝੱਲਨੀ ਪਈ।

ਤਨੀਸ਼ਾ ਕ੍ਰਾਸਟੋ ਅਤੇ ਅਸ਼ਵਿਨੀ ਪੋਨੱਪਾ ਨੂੰ ਦੱਖਣੀ ਕੋਰੀਆ ਦੀ ਹਾ ਨਾ ਬਾਏਕ ਅਤੇ ਸੀ ਹੋ ਲੀ ਨੇ 21-13, 19-21, 21-13 ਨਾਲ ਹਰਾਇਆ, ਜਿਸ ਨਾਲ ਮਹਿਲਾ ਡਬਲਜ਼ ’ਚ ਭਾਰਤ ਦੀ ਚੁਣੌਤੀ ਖਤਮ ਹੋ ਗਈ। ਮਿਕਸਡ ਡਬਲਜ਼ ’ਚ ਬੀ. ਸੁਮਿਤ ਰੈੱਡੀ ਅਤੇ ਸਿੱਕੀ ਰੈੱਡੀ ਦੀ ਟੱਕਰ ਚੀਨ ਦੀ ਸਿਵੇਈ ਝੇਂਗ ਅਤੇ ਯਾਕੀਓਂਗ ਹੁਆਂਗ ਨਾਲ ਹੋਵੇਗੀ। ਪੁਰਸ਼ ਸਿੰਗਲਜ਼ ’ਚ ਪ੍ਰਿਯਾਂਸ਼ ਰਾਜਾਵਤ ਦਾ ਸਾਹਮਣਾ ਥਾਈਲੈਂਡ ਦੇ ਕੰਲਾਵਤ ਵਿਤਿਦਸਰਨ ਨਾਲ ਹੋਵੇਗਾ।


author

Aarti dhillon

Content Editor

Related News