ਪ੍ਰਣਯ ਆਸਟ੍ਰੇਲੀਆ ਓਪਨ ਬੈਡਮਿੰਟਨ ਦੇ ਕੁਆਟਰ ਫਾਈਨਲ ''ਚ

06/13/2024 5:26:33 PM

ਸਿਡਨੀ-  ਭਾਰਤ ਦੇ ਦਿੱਗਜ ਖਿਡਾਰੀ ਐੱਚ.ਐੱਸ. ਪ੍ਰਣਯ ਨੇ ਵੀਰਵਾਰ ਨੂੰ ਇੱਥੇ ਪੁਰਸ਼ ਸਿੰਗਲਜ਼ ਦੇ ਦੂਜੇ ਦੌਰ ਦੇ ਮੈਚ ਵਿਚ ਇਜ਼ਰਾਈਲ ਦੀ ਮੀਸ਼ਾ ਜਿਲਬਰਮੈਨ ਨੂੰ ਸਿੱਧੇ ਗੇਮਾਂ ਵਿਚ ਹਰਾ ਕੇ ਆਸਟ੍ਰੇਲੀਆ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਵਿਸ਼ਵ ਦੇ ਸਾਬਕਾ ਨੰਬਰ ਇਕ ਖਿਡਾਰੀ ਅਤੇ ਪੰਜਵਾਂ ਦਰਜਾ ਪ੍ਰਾਪਤ ਪ੍ਰਣਯ ਨੇ ਜ਼ਿਲਬਰਮੈਨ ਨੂੰ 46 ਮਿੰਟਾਂ ਵਿਚ 21-17, 21-15 ਨਾਲ ਹਰਾਇਆ। ਅਗਲੇ ਦੌਰ 'ਚ ਉਸ ਦਾ ਸਾਹਮਣਾ ਦੂਜਾ ਦਰਜਾ ਪ੍ਰਾਪਤ ਜਾਪਾਨ ਦੇ ਕੋਡਾਈ ਨਾਰੋਕਾ ਨਾਲ ਹੋਵੇਗਾ। ਪੁਰਸ਼ ਸਿੰਗਲਜ਼ ਵਿੱਚ ਇੱਕ ਹੋਰ ਭਾਰਤੀ ਖਿਡਾਰੀ ਕਿਰਨ ਜਾਰਜ ਹਾਲਾਂਕਿ ਸੱਤਵਾਂ ਦਰਜਾ ਪ੍ਰਾਪਤ ਜਾਪਾਨ ਦੇ ਕੇਂਤਾ ਨਿਸ਼ਿਮੋਟੋ ਤੋਂ 20-22, 6-21 ਨਾਲ ਹਾਰ ਗਿਆ।
ਮਹਿਲਾ ਵਰਗ ਵਿੱਚ ਅੱਠਵਾਂ ਦਰਜਾ ਪ੍ਰਾਪਤ ਅਕਰਸ਼ੀ ਕਸ਼ਯਪ ਨੇ ਆਸਟਰੇਲੀਆ ਦੀ ਕਾਈ ਕਿਊ ਬਰਨੀਸ ਤੇਓਹ ਨੂੰ 21-16, 21-13 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ, ਜਿੱਥੇ ਉਸ ਦਾ ਸਾਹਮਣਾ ਚੀਨੀ ਤਾਈਪੇ ਦੀ ਤੀਜਾ ਦਰਜਾ ਪ੍ਰਾਪਤ ਯੂ ਪੋ ਪਾਈ ਨਾਲ ਹੋਵੇਗਾ।
ਅਨੁਪਮਾ ਉਪਾਧਿਆਏ ਅਤੇ ਮਾਲਵਿਕਾ ਬੰਸੋਡ ਹਾਲਾਂਕਿ ਮਹਿਲਾ ਸਿੰਗਲਜ਼ ਵਿੱਚ ਦੂਜੇ ਦੌਰ ਵਿੱਚ ਹਾਰ ਕੇ ਬਾਹਰ ਹੋ ਗਈਆਂ। ਅਨੁਪਮਾ ਇੰਡੋਨੇਸ਼ੀਆ ਦੀ ਛੇਵਾਂ ਦਰਜਾ ਪ੍ਰਾਪਤ ਪੁਤਰੀ ਕੁਸੁਮਾ ਵਰਦਾਨੀ ਤੋਂ 11-21, 18-21 ਨਾਲ ਹਾਰ ਗਈ ਜਦੋਂਕਿ ਮਾਲਵਿਕਾ ਨੂੰ ਇੰਡੋਨੇਸ਼ੀਆ ਦੀ ਇਕ ਹੋਰ ਖਿਡਾਰਨ, ਅੱਠਵਾਂ ਦਰਜਾ ਪ੍ਰਾਪਤ ਐਸਟਰ ਨੂਰਮੀ ਟ੍ਰਾਈ ਵਾਰਡੋਯੋ ਤੋਂ 17-21, 21-23 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਮਹਿਲਾ ਡਬਲਜ਼ ਵਿੱਚ ਪਾਂਡਾ ਭੈਣਾਂ ਰੁਤਪਰਨਾ ਅਤੇ ਸ਼ਵੇਤਾਪਰਣਾ ਦਾ ਸਫ਼ਰ ਵੀ ਸਮਾਪਤ ਹੋ ਗਿਆ। ਸੱਤਵਾਂ ਦਰਜਾ ਪ੍ਰਾਪਤ ਭਾਰਤੀ ਜੋੜੀ ਪੇਈ ਜਿੰਗ ਲਾਈ ਅਤੇ ਚਿਉ ਹਸੀਨ ਲਿਮ ਦੀ ਮਲੇਸ਼ੀਆ ਦੀ ਜੋੜੀ ਤੋਂ 5-21, 9-21 ਨਾਲ ਹਾਰ ਗਈ।
ਮਿਕਸਡ ਡਬਲਜ਼ 'ਚ ਬੀ ਸੁਮਿਤ ਰੈੱਡੀ ਅਤੇ ਐੱਨ ਸਿੱਕੀ ਰੈੱਡੀ ਦੀ ਅੱਠਵਾਂ ਦਰਜਾ ਪ੍ਰਾਪਤ ਭਾਰਤੀ ਜੋੜੀ ਨੇ ਆਸਟ੍ਰੇਲੀਆ ਦੇ ਕਾਈ ਚੇਨ ਤੇਓਹ ਅਤੇ ਕਾਈ ਕਿਊ ਬਰਨੀਸ ਤਿਓਹ ਨੂੰ 21-11, 21-11 ਨਾਲ ਹਰਾ ਕੇ ਆਖਰੀ ਅੱਠ 'ਚ ਪ੍ਰਵੇਸ਼ ਕੀਤਾ। ਹੁਣ ਉਨ੍ਹਾਂ ਦਾ ਸਾਹਮਣਾ ਚੀਨ ਦੀ ਜ਼ੇਨ ਬੈਂਗ ਜਿਆਂਗ ਅਤੇ ਯਾ ਜ਼ਿਨ ਵੇਈ ਦੀ ਚੋਟੀ ਦਰਜਾ ਪ੍ਰਾਪਤ ਜੋੜੀ ਨਾਲ ਹੋਵੇਗਾ।


Aarti dhillon

Content Editor

Related News