ਪਹਿਲਵਾਨ ਅਮਨ ਸਹਿਰਾਵਤ ਬੁਡਾਪੇਸਟ ਰੈਂਕਿੰਗ ਸੀਰੀਜ਼ ਦੇ ਫਾਈਨਲ ''ਚ
Thursday, Jun 06, 2024 - 08:47 PM (IST)

ਬੁਡਾਪੇਸਟ, (ਭਾਸ਼ਾ) ਭਾਰਤੀ ਪਹਿਲਵਾਨ ਅਮਨ ਸਹਿਰਾਵਤ ਨੇ 57 ਕਿਲੋਗ੍ਰਾਮ ਫ੍ਰੀਸਟਾਈਲ 'ਚ ਤਕਨੀਕੀ ਮੁਹਾਰਤ ਦੇ ਆਧਾਰ 'ਤੇ ਆਰੀਅਨ ਸਿਉਟਰੀਨ ਨੂੰ 14-4 ਨਾਲ ਹਰਾ ਕੇ ਬੁਡਾਪੇਸਟ ਰੈਂਕਿੰਗ ਸੀਰੀਜ਼ ਦੇ ਫਾਈਨਲ 'ਚ ਜਗ੍ਹਾ ਬਣਾਈ। ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਇਕਲੌਤੇ ਭਾਰਤੀ ਪੁਰਸ਼ ਪਹਿਲਵਾਨ ਅਮਨ ਦਾ ਸੋਨ ਤਗਮੇ ਦੇ ਮੁਕਾਬਲੇ ਵਿਚ ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਦਾ ਤਗਮਾ ਜੇਤੂ ਜਾਪਾਨ ਦੇ ਰੀ ਹਿਗੁਚੀ ਨਾਲ ਹੋਵੇਗਾ। ਇਸ ਟੂਰਨਾਮੈਂਟ ਨਾਲ ਅਮਨ ਨੂੰ ਆਪਣੀ ਰੈਂਕਿੰਗ ਸੁਧਾਰਨ ਦਾ ਮੌਕਾ ਮਿਲੇਗਾ ਤਾਂ ਜੋ ਉਹ ਪੈਰਿਸ ਓਲੰਪਿਕ ਵਿੱਚ ਬਿਹਤਰ ਡਰਾਅ ਹਾਸਲ ਕਰ ਸਕੇ। ਫਾਈਨਲ ਅੱਜ ਹੀ ਖੇਡਿਆ ਜਾਵੇਗਾ। ਬੁਡਾਪੇਸਟ ਰੈਂਕਿੰਗ ਸੀਰੀਜ਼ ਨੂੰ ਪੋਲੀਅਕ ਇਮਰੇ ਅਤੇ ਵਰਗਾ ਜੈਨੋਸ ਮੈਮੋਰੀਅਲ ਟੂਰਨਾਮੈਂਟ ਵਜੋਂ ਵੀ ਜਾਣਿਆ ਜਾਂਦਾ ਹੈ।