ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਕੱਟ 'ਚ ਕੀਤਾ ਦਾਖਲ

Saturday, Jul 13, 2019 - 05:50 PM (IST)

ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਕੱਟ 'ਚ ਕੀਤਾ ਦਾਖਲ

ਸਪੋਰਟਸ ਡੈਸਕ— ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਦੂਜੇ ਦੌਰ ਦੇ ਆਖਰ ਹੋਲ 'ਚ ਬਰਡੀ ਲਗਾ ਕੇ ਇੱਥੇ ਜਾਨ ਡੀਰੇ ਕਲਾਸਿਕ ਗੋਲਫ ਟੂਰਨਾਮੈਂਟ ਦੇ ਕੱਟ 'ਚ ਜਗ੍ਹਾ ਪੱਕੀ ਕੀਤੀ। ਇਕ ਹੋਰ ਭਾਰਤੀ ਅਰਜੁਨ ਅਟਵਾਲ 69 ਤੇ 72 ਦੇ ਕਾਰਡ ਨਾਲ ਕੱਟ 'ਚ ਦਾਖਲ ਕਰਨ ਤੋਂ ਖੁੰਝ ਗਏ। ਉਥੇ ਹੀ ਭਾਰਤੀ ਮੂਲ ਦੇ ਸਵੀਡਿਸ਼ ਗੋਲਫਰ ਡੇਨੀਅਲ ਚੋਪੜਾ ਵੀ ਕੱਟ 'ਚ ਜਗ੍ਹਾ ਨਹੀਂ ਬਣਾ ਸਕੇ ਜਿਨ੍ਹਾਂ ਨੇ 70 ਤੇ 73  ਦੇ ਕਾਰਡ ਖੇਡੇ। PunjabKesariਲਾਹਿੜੀ ਨੇ ਪਹਿਲਾਂ ਦੌਰ 'ਚ ਤਿੰਨ ਓਵਰ 74 ਦਾ ਕਾਰਡ ਖੇਡਿਆ ਸੀ ਜਦ ਕਿ ਦੂਜੇ ਦੌਰ 'ਚ ਉਹ ਛੇ ਅੰਡਰ 65 ਦਾ ਸ਼ਾਨਦਾਰ ਕਾਰਡ ਖੇਡਣ 'ਚ ਸਫਲ ਰਹੇ ਜਿਸ ਦੇ ਨਾਲ ਉਹ ਸੰਯੁਕਤ 67ਵੇਂ ਸਥਾਨ 'ਤੇ ਬਣੇ ਹੋਏ ਹਨ।


Related News