ਲਾਹਿੜੀ ਨੇ ਵਾਪਸੀ ਕਰਦੇ ਹੋਏ ਕਟ ਹਾਸਲ ਕੀਤਾ

07/15/2017 11:17:55 AM

ਇਰਵਾਈਨ (ਸਕਾਟਲੈਂਡ)— ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਦੂਜੇ ਦੌਰ 'ਚ 67 ਦੇ ਬਿਹਤਰੀਨ ਸਕੋਰ ਨਾਲ ਵਾਪਸੀ ਕਰਦੇ ਹੋਏ ਅਬਰਦੀਨ ਐਸੇਟ ਮੈਨੇਜਮੈਂਟ ਸਕਾਟਿਸ਼ ਓਪਨ 'ਚ ਅੱਜ ਕੱਟ ਹਾਸਲ ਕੀਤਾ। ਲਾਹਿੜੀ ਨੇ ਪਹਿਲੇ ਦੌਰ 'ਚ 4 ਓਵਰ 76 ਦਾ ਖਰਾਬ ਪ੍ਰਦਰਸ਼ਨ ਕੀਤਾ ਸੀ। ਟੂਰਨਾਮੈਂਟ 'ਚ ਹਿੱਸਾ ਲੈ ਰਹੇ ਇਕ ਹੋਰ ਭਾਰਤੀ ਐੱਸ.ਐੱਸ.ਪੀ. ਚੌਰਸੀਆ ਨੇ 9 ਹੋਲ 'ਚ ਅਜੇ ਤੱਕ ਇਕ ਓਵਰ ਦਾ ਸਕੋਰ ਬਣਾਇਆ ਹੈ।


Related News