ਲੱਦਾਖ ਨੇ ਜੰਮੀ ਹੋਈ ਝੀਲ ’ਤੇ ਹਾਫ ਮੈਰਾਥਨ ਕਰਵਾ ਕੇ ਬਣਾਇਆ ਗਿਨੀਜ਼ ਵਿਸ਼ਵ ਰਿਕਾਰਡ

Wednesday, Feb 22, 2023 - 10:41 AM (IST)

ਲੱਦਾਖ ਨੇ ਜੰਮੀ ਹੋਈ ਝੀਲ ’ਤੇ ਹਾਫ ਮੈਰਾਥਨ ਕਰਵਾ ਕੇ ਬਣਾਇਆ ਗਿਨੀਜ਼ ਵਿਸ਼ਵ ਰਿਕਾਰਡ

ਲੇਹ/ਜੰਮੂ (ਭਾਸ਼ਾ)– ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਨੇ 13,862 ਫੁੱਟ ਉੱਚੀ ਪੇਂਗੋਗ ਝੀਲ ਵਿਚ ਜ਼ੀਰੋ ਤੋਂ ਘੱਟ ਤਾਪਮਾਨ ਵਿਚ ਆਪਣੀ ਪਹਿਲੀ 21 ਕਿਲੋਮੀਟਰ ਦੌੜ ਦਾ ਸਫਲਤਾਪੂਰਵਕ ਆਯੋਜਨ ਕਰਕੇ ਇਤਿਹਾਸ ਰਚਿਆ। ਇਸ ਨੂੰ ਗਿਨੀਜ਼ ਵਿਸ਼ਵ ਰਿਕਾਰਡ ਵਿਚ ਦੁਨੀਆ ਦੀ ਸਭ ਤੋਂ ਉੱਚੀ ਜੰਮੀ ਹੋਈ ਝੀਲ ’ਤੇ ਹੋਈ ਹਾਫ ਮੈਰਾਥਨ ਦੇ ਰੂਪ ਵਿਚ ਦਰਜ ਕੀਤਾ ਗਿਆ। ਭਾਰਤ ਤੇ ਚੀਨ ਦੀ ਸਰਹੱਦ ’ਤੇ 700 ਵਰਗ ਕਿਲੋਮੀਟਰ ਵਿਚ ਫੈਲੀ ਪੇਂਗੋਗ ਝੀਲ ਦਾ ਸਰਦੀਆਂ ਦੌਰਾਨ ਤਾਪਮਾਨ ਮਾਈਨਸ 30 ਡਿਗਰੀ ਸੈਲਸੀਅਸ ਤਕ ਹੁੰਦਾ ਹੈ, ਜਿਸ ਨਾਲ ਖਾਰੇ ਪਾਾਣੀ ਦੀ ਝੀਲ ਬਰਫ ਨਾਲ ਜੰਮ ਜਾਂਦੀ ਹੈ।

ਇਹ ਵੀ ਪੜ੍ਹੋ: ਬ੍ਰਿਟੇਨ 'ਚ 4 ਦਿਨ ਕੰਮ, 3 ਦਿਨ ਆਰਾਮ ਕਰਨ ਦੀ 'ਪਾਇਲਟ ਯੋਜਨਾ' ਰਹੀ ਸਫ਼ਲ, ਲੋਕਾਂ ਨੇ ਰਾਹਤ ਕੀਤੀ ਮਹਿਸੂਸ

PunjabKesari

ਲੇਹ ਜ਼ਿਲ੍ਹਾ ਵਿਕਾਸ ਕਮਿਸ਼ਨਰ ਸ਼੍ਰੀਕਾਂਤ ਬਾਲਾਸਾਹਿਬ ਸੁਸੇ ਨੇ ਦੱਸਿਆ ਕਿ 4 ਘੰਟਿਆਂ ਤਕ ਚੱਲੀ ਮੈਰਾਥਨ ਸੋਮਵਾਰ ਨੂੰ ਲੁਕੁੰਗ ਤੋਂ ਸ਼ੁਰੂ ਹੋਈ ਤੇ ਮਾਨ ਪਿੰਡ ਵਿਚ ਖ਼ਤਮ ਹੋਈ। ਇਸ ਵਿਚ ਹਿੱਸਾ ਲੈਣ ਵਾਲੇ 75 ਮੁਕਾਬਲੇਬਾਜ਼ਾਂ ਵਿਚੋਂ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਲੋਕਾਂ ਨੂੰ ਜਲਵਾਯੂ ਪਰਿਵਰਤਨ ਤੇ ਹਿਮਾਲਿਆ ਨੂੰ ਬਚਾਉਣ ਦੀ ਲੋੜ ਦੇ ਬਾਰੇ ਵਿਚ ਯਾਦ ਕਰਵਾਉਣ ਲਈ ਇਸਦਾ ਆਯੋਜਨ ‘ਲਾਸਟ ਰਨ’ ਦੇ ਨਾਂ ਨਾਲ ਕੀਤਾ ਗਿਆ। ਮੈਰਾਥਨ ਦਾ ਆਯੋਜਨ ਐਡਵੈਂਚਰ ਸਪੋਰਟਸ ਫਾਊਂਡੇਸ਼ਨ ਆਫ ਲੱਦਾਖ (ਏ.ਐੱਸ.ਐੱਫ.ਐੱਲ.) ਨੇ ਲੱਦਾਖ ਆਟੋਨੋਮਸ ਹਿੱਲ ਡਿਵੈਲਪਮੈਂਟ ਕੌਂਸਲ, ਸੈਰ ਸਪਾਟਾ ਵਿਭਾਗ ਅਤੇ ਲੱਦਾਖ ਅਤੇ ਲੇਹ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੀਤਾ। ਸੁਸੇ ਨੇ ਕਿਹਾ ਕਿ ਪਹਿਲੀ ਪੇਂਗੋਗ ਫਰੋਜ਼ਨ ਲੇਕ ਹਾਫ ਮੈਰਾਥਨ ਹੁਣ ਅਧਿਕਾਰਤ ਤੌਰ 'ਤੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਸ ਵਿੱਚ ਦਰਜ ਹੋ ਗਈ ਹੈ।

PunjabKesari

ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ, ਇਸ ਮਹੀਨੇ ਦੇ ਅੰਤ 'ਚ 2,400 ਭਾਰਤੀਆਂ ਨੂੰ ਮਿਲੇਗਾ ਬ੍ਰਿਟੇਨ ਦਾ ਵੀਜ਼ਾ, ਇੰਝ ਕਰ ਸਕਦੇ ਹੋ ਅਪਲਾਈ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News