ਲਾ ਲਿਗਾ : ਮੇਸੀ ਦੇ ਨਾਂ ਦਰਜ ਹੋਈ ਇਕ ਹੋਰ ਉਪਲੱਬਧੀ
Monday, Feb 22, 2021 - 08:26 PM (IST)
ਬਾਰਸੀਲੋਨਾ– ਲਿਓਨਿਲ ਮੇਸੀ ਨੇ ਆਪਣੇ ਰਿਕਾਰਡ 506ਵੇਂ ਮੈਚ ਵਿਚ ਗੋਲ ਕੀਤਾ ਪਰ ਇਸ ਦੇ ਬਾਵਜੂਦ ਕੈਡਿਜ ਨੂੰ 1-1 ਨਾਲ ਡਰਾਅ ’ਤੇ ਰੋਕ ਕੇ ਉਸਦੀ ਸਪੈਨਿਸ਼ ਫੁੱਟਬਾਲ ਲੀਗ ਲਾ ਲਿਗਾ ਵਿਚ ਖਿਤਾਬ ਦੀਆਂ ਉਮੀਦਾਂ ਨੂੰ ਕਰਾਰਾ ਝਟਕਾ ਦਿੱਤਾ। ਚੈਂਪੀਅਨਸ ਲੀਗ ਵਿਚ ਪੈਰਿਸ ਸੇਂਟ ਜਰਮਨ ਤੋਂ 4-1 ਨਾਲ ਹਾਰ ਤੋਂ ਬਾਅਦ ਬਾਰਸੀਲੋਨਾ ਸਪੈਨਿਸ਼ ਲੀਗ ਦੇ ਮੈਚ ਵਿਚ ਜਿੱਤ ਵੱਲ ਵੱਧ ਰਿਹਾ ਸੀ ਪਰ ਕੈਡਿਜ ਨੂੰ 88ਵੇਂ ਮਿੰਟ ਵਿਚ ਪੈਨਲਟੀ ਮਿਲੀ, ਜਿਸ ਨੂੰ ਬਦਲਵੇਂ ਖਿਡਾਰੀ ਐਲੇਕਸ ਫਰਨਾਂਡਿਜ ਨੇ ਗੋਲ ਵਿਚ ਬਦਲ ਦਿੱਤਾ।
ਮੇਸੀ ਨੇ ਸਪੈਨਿਸ਼ ਲੀਗ ਵਿਚ ਰਿਕਾਰਡ 506ਵੇਂ ਮੈਚ ਵਿਚ ਉਤਰ ਕੇ 32ਵੇਂ ਮਿੰਟ ਵਿਚ ਪੈਨਲਟੀ ’ਤੇ ਗੋਲ ਕਰਕੇ ਬਾਰਸੀਲੋਨਾ ਨੂੰ ਅੱਗੇ ਕਰ ਦਿੱਤਾ ਸੀ। ਇਸ ਤੋਂ ਬਾਅਦ ਵੀ ਬਾਰਸੀਲੋਨਾ ਨੂੰ ਗੋਲ ਕਰਨ ਦੇ ਕਈ ਮੌਕੇ ਮਿਲੇ ਪਰ ਉਹ ਉਸਦਾ ਫਾਇਦਾ ਨਹੀਂ ਚੁੱਕ ਸਕਿਆ। ਬਾਰਸੀਲੋਨਾ ਲੀਗ ਵਿਚ ਅਜੇ ਤੀਜੇ ਸਥਾਨ ’ਤੇ ਹੈ ਪਰ ਉਹ ਚੋਟੀ ’ਤੇ ਕਾਬਜ਼ ਐਟਲੇਟਿਕੋ ਮੈਡ੍ਰਿਡ ਤੋਂ 8 ਅੰਕ ਤੇ ਦੂਜੇ ਨੰਬਰ ਦੀ ਟੀਮ ਰੀਅਲ ਮੈਡ੍ਰਿਡ ਤੋਂ 5 ਅੰਕ ਪਿੱਛੇ ਹੈ।
ਹੋਰਨਾਂ ਮੈਚਾਂ ਵਿਚ ਰੀਅਲ ਮੈਡ੍ਰਿਡ ਨੇ ਅਲੈਕਸਾਂਦ੍ਰ ਇਸਾਕ ਦੀ ਹੈਟ੍ਰਿਕ ਦੀ ਮਦਦ ਨਾਲ ਐਲਵੇਸ ਨੂੰ 4-0 ਨਾਲ ਹਰਾਇਆ ਤੇ ਇਸੇ ਤਰ੍ਹਾਂ ਯੂਰੋਪਾ ਲੀਗ ਵਿਚ ਮਾਨਚੈਸਟਰ ਯੂਨਾਈਟਿਡ ਹੱਥੋਂ ਇਸੇ ਫਰਕ ਨਾਲ ਹਾਰ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ। ਵਿਲਲਾਰੀਆਲ ਨੇ ਐਥਲੇਟਿਕ ਬਿਲਬਾਓ ਵਿਰੁੱਧ 1-1 ਨਾਲ ਡਰਾਅ ਖੇਡਿਆ ਜਦਿਕ ਹੁਏਸਕਾ ਨੇ ਗ੍ਰੇਨਾਡਾ ਨੂੰ 3-2 ਨਾਲ ਹਰਾਇਆ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।