ਵਿੰਡੀਜ਼ ਖਿਲਾਫ ਕੁਲਦੀਪ ਦੇ ਕੋਲ ਹੈ ਬੁਮਰਾਹ ਤੇ ਸ਼ਮੀ ਦਾ ਇਹ ਰਿਕਾਰਡ ਤੋੜਨ ਦਾ ਵੱਡਾ ਮੌਕਾ

8/14/2019 2:48:07 PM

ਸਪਰੋਸਟ ਡੈਸਕ— ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਵਨ-ਡੇ ਸੀਰੀਜ਼ ਦਾ ਤੀਜਾ ਤੇ ਆਖਰੀ ਮੁਕਾਬਲਾ ਅੱਜ ਸ਼ਾਮ ਪੋਰਟ ਆਫ ਸਪੇਨ 'ਚ ਖੇਡਿਆ ਜਾਵੇਗਾ। ਭਾਰਤੀ ਟੀਮ ਇਸ ਆਖਰੀ ਮੈਚ ਨੂੰ ਜਿੱਤ ਕੇ ਸੀਰੀਜ਼ ਆਪਣੇ ਨਾਂ ਕਰਨ ਉਤਰੇਗੀ। ਉਥੇ ਹੀ ਅੱਜ ਦੇ ਮੈਚ 'ਚ ਟੀਮ ਇੰਡੀਆ ਦੇ ਸਪਿਨਰ ਕੁਲਦੀਪ ਯਾਦਵ ਦੇ ਨਿਸ਼ਾਨੇ 'ਤੇ ਇਕ ਵੱਡਾ ਰਿਕਾਰਡ ਹੋਵੇਗਾ। ਚਾਇਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਵਨ-ਡੇ ਕ੍ਰਿਕਟ 'ਚ ਵਿਕਟਾਂ ਦਾ ਸੈਂਕੜਾ ਲਗਾਉਣ ਤੋਂ ਸਿਰਫ ਚਾਰ ਵਿਕਟਾਂ ਦੂਰ ਹਨ।

ਭਾਰਤ ਨੂੰ ਵੈਸਟ ਇੰਡੀਜ਼ ਦੇ ਖਿਲਾਫ ਕੁਲਦੀਪ ਦੀ ਕੋਸ਼ਿਸ਼ ਹੋਵੇਗੀ ਕਿ ਉਹ ਇਸ ਮੈਚ 'ਚ ਇਹ ਮੁਕਾਮ ਹਾਸਲ ਕਰ ਲਵੇਂ। ਕੁਲਦੀਪ ਨੇ 2017 'ਚ ਵੈਸਟਇੰਡੀਜ਼ ਦੇ ਖਿਲਾਫ ਹੀ ਡੈਬਿਊ ਕੀਤਾ ਸੀ। ਉਨ੍ਹਾਂ ਦੀਆਂ ਅਜੇ ਤਕ 53 ਵਨ-ਡੇ ਮੈਚਾਂ 'ਚ 96 ਵਿਕਟਾਂ ਹਨ। ਜੇਕਰ ਕੁਲਦੀਪ ਅੱਜ ਦੇ ਮੈਚ 'ਚ ਚਾਰ ਵਿਕਟਾਂ ਲੈ ਲੈਂਦੇ ਹਨ ਤਾਂ ਉਹ ਵਨ-ਡੇ 'ਚ ਭਾਰਤ ਲਈ ਸਭ ਤੋਂ ਤੇਜੀ ਨਾਲ 100 ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਜਾਣਗੇ। ਉਹ ਇਸ ਮਾਮਲੇ 'ਚ ਮੁਹੰਮਦ ਸ਼ਮੀ ਨੂੰ ਪਿੱਛੇ ਛੱਡ ਦੇਣਗੇ।PunjabKesari
ਸ਼ਮੀ ਤੇ ਬੁਮਰਾਹ ਦਾ ਰਿਕਾਰਡ
ਸ਼ਮੀ ਨੇ 56 ਮੈਚਾਂ 'ਚ 100 ਦਾ ਅੰਕੜਾ ਹਾਸਲ ਕੀਤਾ ਸੀ। ਜਦ ਕਿ ਜਸਪ੍ਰੀਤ ਬੁਮਰਾਹ ਨੇ ਇਸ ਅੰਕੜੇ ਤੱਕ ਪੁੱਜਣ ਲਈ 57 ਮੈਚ ਖੇਡੇ ਸਨ। ਸਭ ਤੋਂ ਤੇਜ਼ ਵਨ-ਡੇ ਕ੍ਰਿਕਟ 'ਚ 100 ਵਿਕਟਾਂ ਲੈਣ ਦੀ ਸੂਚੀ 'ਚ ਅਫਗਾਨਿਸਤਾਨ ਦੇ ਸਪਿਨਰ ਰਾਸ਼ਿਦ ਖਾਨ ਟਾਪ 'ਤੇ ਹਨ। ਰਾਸ਼ਿਦ ਨੇ ਵਨ-ਡੇ ਕਰੀਅਰ ਦੀਆਂ 100 ਵਿਕਟਾਂ ਸਿਰਫ਼ 44 ਮੈਚਾਂ 'ਚ ਹੀ ਹਾਸਲ ਕਰ ਲਈਆਂ ਸਨ।  

ਭਾਰਤ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ 'ਚ ਇਸ ਸਮੇਂ 1-0 ਤੋਂ ਅੱਗੇ ਹੈ। ਸੀਰੀਜ ਦਾ ਪਹਿਲਾ ਮੈਚ ਮੀਂਹ ਦੇ ਕਾਰਨ ਰੱਦ ਹੋ ਗਿਆ ਸੀ, ਜਦ ਕਿ ਦੂਜੇ ਮੁਕਾਬਲੇ 'ਚ ਭਾਰਤੀ ਟੀਮ ਨੇ ਡਕਵਰਥ ਲੁਈਸ ਨਿਯਮ  ਦੇ ਤਹਿਤ ਵੈਸਟਇੰਡੀਜ਼ ਨੂੰ 59 ਦੌੜਾਂ ਨਾਲ ਹਰਾਇਆ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ