ਕਰੁਣਾਲ ਨੇ ਅੱਧੀ ਰਾਤ ਸਾਥੀ ਖਿਡਾਰੀਆਂ ਸਾਹਮਣੇ ਇਸ ਤਰ੍ਹਾਂ ਕੀਤਾ ਸੀ ਪੰਖੁੜੀ ਨੂੰ ਵਿਆਹ ਲਈ ਪ੍ਰਪੋਜ਼

Sunday, Apr 12, 2020 - 03:16 PM (IST)

ਕਰੁਣਾਲ ਨੇ ਅੱਧੀ ਰਾਤ ਸਾਥੀ ਖਿਡਾਰੀਆਂ ਸਾਹਮਣੇ ਇਸ ਤਰ੍ਹਾਂ ਕੀਤਾ ਸੀ ਪੰਖੁੜੀ ਨੂੰ ਵਿਆਹ ਲਈ ਪ੍ਰਪੋਜ਼

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਖਿਡਾਰੀ ਕਰੁਣਾਲ ਪੰਡਯਾ ਦੀ ਪਤਨੀ ਪੰਖੁੜੀ ਸ਼ਰਮਾ ਨੇ ਹਾਲ ਹੀ ’ਚ ਇਕ ਇੰਟਰਵਿਊ ਦੌਰਾਨ ਆਪਣੇ ਪਤਨੀ ਦੇ ਕਈ ਰਾਜ਼ ਖੋਲੇ। ਇਕ ਕ੍ਰਿਕਟ ਵੈਬਸਾਈਟ ਨਾਲ ਗੱਲ ਕਰਦਿਆਂ ਪੰਖੁੜੀ ਨੇ ਦੱਸਿਆ ਕਿ ਕਰੁਣਾਲ ਰਾਤ ਦੇ 2 ਵਜੇ ਆਪਣੇ ਸਾਥੀ ਖਿਡਾਰੀਆਂ ਦੇ ਨਾਲ ਉਸ ਨੂੰ ਪ੍ਰਪੋਜ਼ ਕਰਨ ਪਹੁੰਚੇ ਗਏ। ਉਸ ਨੇ ਕਿਹਾ ਕਿ ਉਹ ਰਾਤ ਅੱਜ ਵੀ ਉਸ ਨੂੰ ਯਾਦ ਹੈ। 

PunjabKesari

ਇੰਟਰਵਿਊ ਦੌਰਾਨ ਪੰਖੁੜੀ ਨੇ ਦੱਸਿਆ ਕਿ ਸਾਲ 2017 ਆਈ. ਪੀ. ਐੱਲ. ਫਾਈਨਲ ਤੋਂ ਬਾਅਦ ਦੀ ਰਾਤ ਹੈ। ਮੁੰਬਈ ਇੰਡੀਅਨਜ਼ ਜਿੱਤਿਆ ਅਤੇ ਕਰੁਣਾਲ ਪੰਡਯਾ ‘ਮੈਨ ਆਫ ਦਿ ਮੈਚ’ ਬਣੇ ਸੀ। ਮੁੰਬਈ ਇੰਡੀਅਨਜ਼ ਦੇ ਹਰੇਕ ਖਿਡਾਰੀ ਅਤੇ ਮੈਂਬਰ ਲਈ ਉਹ ਖੁਸ਼ੀਆਂ ਵਾਲੀ ਰਾਤ ਸੀ। ਉਸ ਨੇ ਕਿਹਾ ਕਿ ਉਹ ਕੁਝ ਟੀਮ ਮੈਂਬਰਾਂ ਦੇ ਨਾਲ ਕਮਰੇ ਵਿਚ ਬੈਠੀ ਸੀ ਕਿ ਤਦ ਕਰੁਣਾਲ ਗਾਣਾ ਗਾਉਂਦੇ ਆਏ। ਪੰਖੁੜੀ ਨੇ ਕਿਹਾ ਕਿ ਉਸ ਨੂੰ ਯਾਦ ਹੈ ਕਿ ਕਰੁਣਾਲ ਜਿਵੇਂ ਹੀ ਕਮਰੇ ਆਏ, ਉਸ ਦੇ ਪਿੱਛੇ-ਪਿੱਛੇ ਮੁੰਬਈ ਇੰਡੀਅਨਜ਼ ਦੇ ਕਈ ਹੋਰ ਖਿਡਾਰੀ ਵੀ ਆ ਗਏ। ਉਸ ਨੂੰ ਇਸ ਗੱਲ ਦਾ ਜ਼ਰਾ ਵੀ ਅੰਦਾਜ਼ ਨਹੀਂ ਸੀ ਕਿ ਕਿ ਹੋਣ ਵਾਲਾ ਹੈ।

PunjabKesari

ਪੰਖੁ਼ੜੀ ਨੇ ਦੱਸਿਆ ਕਿ ਕਰੁਣਾਲ ਨੇ ਉਸ ਨੂੰ ਖੜਾ ਹੋਣ ਲਈ ਕਿਹਾ। ਇਸ ਤੋਂ ਬਾਅਦ ਕਰੁਣਾਲ ਨੇ ਮੈਨੂੰ ਪੁੱਛਿਆ ਕਿ ਉਹ ਮੇਰੇ ਨਾਲ ਵਿਆਹ ਕਰੇਗੀ? ਕਰੁਣਾਲ ਦੇ ਅਚਾਨਕ ਇਹ ਪੁੱਛਣ ’ਤੇ ਮੈਂ ਖੁਦ ਹੈਰਾਨ ਰਹਿ ਗਈ। ਮੈਂ ਆਪਣੀ ਜ਼ਿੰਦਗੀ ਵਿਚ ਇਸ ਦੀ ਕਲਪਨਾ ਵੀ ਨਹੀਂ ਕੀਤੀ ਸੀ ਕਿ ਕਰੁਣਾਲ ਕੁਝ ਅਜਿਹਾ ਰੋਮਾਂਟਿਕ ਕਰਨਗੇ ਅਤੇ ਮੈਂ ਹਾਂ ਕਰ ਦਿੱਤੀ।

ਕਰੁਣਾਲ ਨੇ ਦੱਸੀ ਇਹ ਗੱਲ
PunjabKesari

ਜਦੋਂ ਕਰੁਣਾਲ ਤੋਂ ਪੁੱਛਿਆ ਗਿਆ ਕਿ ਜੇਕਰ ਉਹ ਵਿਆਹ ਲਈ ਮਨ੍ਹਾ ਕਰ ਦਿੰਦੀ ਤਾਂ ਕੀ ਹੁੰਦਾ? ਇਸ ’ਤੇ ਕਰੁਣਾਲ ਨੇ ਇਕ ਕ੍ਰਿਕਟਰ ਦੀ ਤਰ੍ਹਾਂ ਜਵਾਬ ਦਿੰਦਿਆ ਕਿਹਾ ਕਿ ਬੱਲੇਬਾਜ਼ੀ ਕਰਦੇ ਸਮੇਂ ਇਸ ਗੱਲ ਦਾ ਅੰਦਾਜ਼ਾ ਨਹੀਂ ਹੁੰਦਾ ਕਿ ਗੇਂਦਬਾਜ਼ ਅਗਲੀ ਗੇਂਦ ਕੀ ਸੁੱਟੇਗਾ। ਉਸ ਦੇ ਲਈ ਵੀ ਇਹ ਠੀਕ ਉਸੇ ਤਰ੍ਹਾਂ ਸੀ। ਉਸ ਨੇ ਕਿਹਾ ਕਿ ਇਸ ਗੱਲ ਦਾ ਪੂਰਾ ਯਕੀਨ ਸੀ ਕਿ ਪੰਖੁੜੀ ਹਾਂ ਹੀ ਕਰੇਗੀ ਅਤੇ ਅਜਿਹਾ ਹੀ ਹੋਇਆ। ਇਸ ਤੋਂ ਬਾਅਦ 2017 ਦੇ ਹੀ ਆਖਰੀ ਮਹੀਨੇ ਦੋਵਾਂ ਨੇ ਵਿਆਹ ਕਰ ਲਿਆ।


author

Ranjit

Content Editor

Related News