ਕੋਂਪਾਨੀ ਨੇ ਛੱਡੀ ਮਾਨਚੈਸਟਰ ਸਿਟੀ
Sunday, May 19, 2019 - 09:58 PM (IST)

ਲੰਡਨ— ਕਪਤਾਨ ਵਿੰਸੇਟ ਕੋਂਪਾਨੀ ਨੇ ਅਤੈਵਾਰ ਨੂੰ ਮਾਨਚੈਸਟਰ ਸਟਾਰ ਸਿਟੀ ਕਲੱਬ ਤੋਂ ਵਿਦਾਈ ਲੈ ਲਈ। ਬੈਲਜੀਅਨ ਡਿਫੈਂਡਰ ਸਾਲ 2008 ਵਿਚ ਕਲੱਬ ਨਾਲ ਜੁੜਿਆ ਸੀ ਤੇ ਹੁਣ ਤਕ 360 ਮੈਚਾਂ ਵਿਚ ਹਿੱਸਾ ਲੈ ਚੁੱਕਾ ਹੈ, ਜਿਸ ਵਿਚ ਉਸ ਨੇ ਚਾਰ ਪ੍ਰੀਮੀਅਰ ਲੀਗ, ਦੋ ਐੱਫ. ਏ. ਕੱਪ, ਚਾਰ ਲੀਗ ਕੱਪਸ ਤੇ ਦੋ ਕਮਿਊਨਿਟੀ ਸ਼ੀਲਡ ਖਿਤਾਬ ਦਿਵਾਏ। ਐੱਫ. ਏ. ਕੱਪ ਵਿਚ ਖਿਤਾਬੀ ਜਿੱਤ ਦੇ ਨਾਲ ਕੋਂਪਾਨੀ ਨੇ ਕਲੱਬ ਤੋਂ ਵਿਦਾਈ ਲੈ ਲਈ, ਜਿੱਥੇ ਫਾਈਨਲ ਵਿਚ ਸਿਟੀ ਨੇ ਵਾਟਫੋਰਡ ਨੂੰ 6-0 ਨਾਲ ਹਰਾਇਆ ਤੀ ਤੀਜੀ ਵਾਰ ਘਰੇਲੂ ਖਿਤਾਬਾਂ ਦੀ ਹੈਟ੍ਰਿਕ ਪੂਰੀ ਕੀਤੀ। 33 ਸਾਲਾ ਕੋਂਪਾਨੀ ਨੇ ਕਿਹਾ ਕਿ ਮੇਰਾ ਸਮਾਂ ਜਾਣ ਦਾ ਆ ਗਿਆ ਹੈ ਤੇ ਵਿਦਾਈ ਦੇ ਲਈ ਇਹ ਸਭ ਤੋਂ ਵਧੀਆ ਸੈਸ਼ਨ ਰਿਹ। ਹੈਗਬਰਗ ਤੋਂ ਸਿਟੀ ਦਾ ਹਿੱਸਾ ਬਣੇ ਕੋਂਪਾਨੀ ਨੇ ਕਿਹਾ ਕਿ ਮੈਂ ਬਹੁਤ ਸ਼ੁੱਕਰਗੁਜ਼ਾਰ ਹਾਂ ਉਨ੍ਹਾਂ ਸਾਰਿਆਂ ਦਾ ਜਿਨ੍ਹਾਂ ਨੇ ਮੇਰਾ ਸਮਰਥਨ ਕੀਤਾ ਤੇ ਕਲੱਬ ਦੇ ਨਾਲ ਮੇਰੇ ਇਸ ਸਫਰ 'ਚ ਸਾਥ ਦਿੱਤਾ।