ਕੋਲਕਾਤਾ ਨਾਈਟ ਰਾਈਡਰਜ਼ ਨੇ ਭਰਤ ਅਰੁਣ ਨੂੰ ਬਣਾਇਆ ਗੇਂਦਬਾਜ਼ੀ ਕੋਚ

Saturday, Jan 15, 2022 - 11:33 AM (IST)

ਕੋਲਕਾਤਾ- ਭਾਰਤ ਦੇ ਸਾਬਕਾ ਗੇਂਦਬਾਜ਼ੀ ਕੋਚ ਭਰਤ ਅਰੁਣ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਫ੍ਰੈਂਚਾਈਜ਼ੀ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਦੇ ਨਾਲ ਗੇਂਦਬਾਜ਼ੀ ਕੋਚ ਦੇ ਤੌਰ ਜੁੜ ਗਏ ਹਨ। 

ਇਹ ਵੀ ਪੜ੍ਹੋ : ਆਸਟ੍ਰੇਲੀਆ ’ਚ ਹਿਰਾਸਤ ’ਚ ਲਏ ਗਏ ਟੈਨਿਸ ਸਟਾਰ ਨੋਵਾਕ ਜੋਕੋਵਿਚ, ਸਰਕਾਰ ਨੇ ਦੱਸਿਆ ਦੇਸ਼ ਲਈ ਖ਼ਤਰਾ

ਅਰੁਣ ਦੀ ਨਿਯਕਤੀ ਦਾ ਐਲਾਨ ਕਰਦੇ ਹੋਏ ਕੇ. ਕੇ. ਆਰ. ਦੇ ਮੁੱਖ ਕਾਰਜਕਾਰੀ ਅਧਿਕਾਰੀ ਤੇ ਪ੍ਰਬੰਧ ਨਿਰਦੇਸ਼ਕ ਵੇਂਕੀ ਮੈਸੂਰ ਨੇ ਕਿਹਾ, 'ਅਸੀਂ ਭਰਤ ਅਰੁਣ ਨੂੰ ਆਪਣੀ ਟੀਮ 'ਚ ਗੇਂਦਬਾਜ਼ੀ ਕੋਚ ਦੇ ਤੌਰ 'ਤੇ ਸ਼ਾਮਲ ਕਰਕੇ ਬਹੁਤ ਉਤਸ਼ਾਹਤ ਹਾਂ। ਉਹ ਕਾਫੀ ਤਜਰਬੇ ਤੇ ਮੁਹਾਰਤ ਦ ਨਾਲ ਕੇ. ਕੇ. ਆਰ. ਨਾਲ ਜੁੜਨਗੇ। ਸਾਨੂੰ ਨਾਈਟ ਰਾਈਡਰਜ਼ ਪਰਿਵਾਰ 'ਚ ਉਨ੍ਹਾਂ ਦਾ ਸਵਾਗਤ ਕਰਕੇ ਖ਼ੁਸ਼ੀ ਹੋ ਰਹੀ ਹੈ।'

ਅਰੁਣ ਹਾਲ ਤਕ ਰਵੀ ਸ਼ਾਸਤਰੀ ਦੀ ਅਗਵਾਈ 'ਚ ਭਾਰਤੀ ਟੀਮ ਦੇ ਗੇਂਦਬਾਜ਼ੀ ਕੋਚ ਸਨ। ਅਰੁਣ ਨੇ ਭਾਰਤ ਲਈ ਦੋ ਟੈਸਟ ਤੇ ਚਾਰ ਵਨ-ਡੇ ਮੈਚ ਖੇਡੇ ਹਨ। ਉਹ ਤਾਮਿਲਨਾਡੂ ਦੇ ਸਫਲ ਘਰੇਲੂ ਕ੍ਰਿਕਟਰ ਰਹੇ ਹਨ। ਅਰੁਣ ਨੇ ਇਕ ਬਿਆਨ 'ਚ ਕਿਹਾ, 'ਮੈਂ ਨਾਈਟ ਰਾਈਡਰਜ਼ ਜਿਹੀ ਇਕ ਬੇਹੱਦ ਸਫ਼ਲ ਫ੍ਰੈਂਚਾਈਜ਼ੀ ਦਾ ਹਿੱਸਾ ਬਣਨ ਲਈ ਉਤਸੁਕ ਤੇ ਬਹੁਤ ਉਤਸ਼ਾਹਤ ਹਾਂ।'

ਇਹ ਵੀ ਪੜ੍ਹੋ : ਰੋਮਾਂਚਕ ਮੁਕਾਬਲੇ 'ਚ ਗੁਜਰਾਤ ਨੂੰ ਹਰਾ ਕੇ ਬੈਂਗਲੁਰੂ ਬੁਲਸ ਟੇਬਲ ਟਾਪਰ ਬਣਿਆ

ਟੀਮ ਦੇ ਮੁੱਖ ਕੋਚ ਬ੍ਰੈਂਡਨ ਮੈਕੁਲਮ ਨੇ ਕਿਹਾ, 'ਮੈਂ ਕੇ. ਕੇ. ਆਰ. ਦੇ ਕੋਚਿੰਗ ਸਟਾਫ਼ 'ਚ ਬੀ. ਅਰੁਣ ਦਾ ਗਰਮਜੋਸ਼ੀ ਨਾਲ ਸਵਾਗਤ ਕਰਦਾ ਹਾਂ। ਉਹ ਕੌਮਾਂਤਰੀ ਕ੍ਰਿਕਟ 'ਚ ਸਫਲ਼ ਰਹੇ ਹਨ ਤੇ ਮੈਨੂੰ ਯਕੀਨ ਹੈ ਕਿ ਉਹ ਸਾਡੇ ਮੌਜੂਦਾ ਸਹਿਯੋਗੀਆਂ ਦੀ ਮਦਦ ਕਰਨਗੇ। ਮੈਂ ਉਨ੍ਹਾਂ ਨਾਲ ਕੰਮ ਕਰਨ ਲਈ ਉਤਸੁਕ ਹਾਂ।'

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News