ICC ਵਨ ਡੇ ਰੈਕਿੰਗ 'ਚ ਕੋਹਲੀ ਟਾਪ 'ਤੇ, ਰੋਹਿਤ ਤੇ ਬੁਮਰਾਹ ਦੂਜੇ ਸਥਾਨ 'ਤੇ
Wednesday, Aug 05, 2020 - 09:24 PM (IST)
ਦੁਬਈ- ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਉੁਪ ਕਪਤਾਨ ਰੋਹਿਤ ਸ਼ਰਮਾ ਨੇ ਬੱਲੇਬਾਜ਼ਾਂ ਦੀ ਆਈ. ਸੀ. ਸੀ. ਵਨ ਡੇ ਰੈਂਕਿੰਗ 'ਚ ਚੋਟੀ 2 ਸਥਾਨ ਬਰਕਰਾਰ ਰੱਖੇ, ਜਦਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਬੁੱਧਵਾਰ ਨੂੰ ਜਾਰੀ ਇਸ ਤਾਜ਼ਾ ਸੂਚੀ 'ਚ ਗੇਂਦਬਾਜ਼ਾਂ ਦੀ ਰੈਂਕਿੰਗ 'ਚ ਦੂਜੇ ਸਥਾਨ 'ਤੇ ਕਾਇਮ ਹਨ। ਕੋਹਲੀ ਦੇ 871 ਅੰਕ ਹਨ ਜੋ ਚੋਟੀ 'ਤੇ ਹੈ। ਰੋਹਿਤ (855) ਤੇ ਪਾਕਿਸਤਾਨ ਦੇ ਬਾਬਰ ਆਜਮ (829) ਉਸਦੇ ਦੂਜੇ ਤੇ ਤੀਜੇ ਸਥਾਨ 'ਤੇ ਹੈ। ਬੁਮਰਾਹ 719 ਅੰਕਾਂ ਦੇ ਨਾਲ ਗੇਂਦਬਾਜ਼ਾਂ ਦੀ ਸੂਚੀ 'ਚ ਦੂਜੇ ਸਥਾਨ 'ਤੇ ਹੈ, ਜਿਸ 'ਚ ਨਿਊਜ਼ੀਲੈਂਡ ਦੇ ਟ੍ਰੇਂਟ ਬੋਲਟ ਪਹਿਲੇ ਸਥਾਨ 'ਤੇ ਹੈ।
ਬੱਲੇਬਾਜ਼ੀ ਸੂਚੀ 'ਚ ਆਇਰਲੈਂਡ ਦੇ ਕਪਤਾਨ ਬਾਲਬਰਨੀ ਸਾਊਥੰਪਟਨ 'ਚ ਇੰਗਲੈਡੰ ਵਿਰੁੱਧ ਮੈਚ 'ਚ 113 ਦੌੜਾਂ ਦੀ ਪਾਰੀ ਖੇਡਣ ਤੋਂ ਬਾਅਦ ਚਾਰ ਸਥਾਨ ਦੇ ਫਾਇਦੇ ਨਾਲ 42ਵੇਂ ਸਥਾਨ 'ਤੇ ਜਦਕਿ ਉਪ ਕਪਤਾਨ ਪਾਲ ਸਟਰਲਿੰਗ ਆਪਣੀ 142 ਦੌੜਾਂ ਦੀ ਪਾਰੀ ਨਾਲ 26ਵੇਂ ਸਥਾਨ 'ਤੇ ਪਹੁੰਚ ਗਿਆ। ਕਰਟਿਸ ਕੈਮਫਰ ਨੇ ਪਹਿਲੀ ਸੀਰੀਜ਼ 'ਚ ਹੈਰਾਨ ਕੀਤਾ ਤੇ ਉਹ ਦੋ ਵਾਰ ਬੱਲੇਬਾਜ਼ੀ ਦੇ ਲਈ ਉਤਰੇ ਤੇ ਦੋਵੇਂ ਵਾਰ ਅਰਧ ਸੈਂਕੜਾ ਲਗਾਉਣ 'ਚ ਸਫਲ ਰਹੇ ਜਿਸ ਨਾਲ ਉਹ ਬੱਲੇਬਾਜ਼ਾਂ ਦੀ ਸੂਚੀ 'ਚ 191ਵੇਂ ਸਥਾਨ ਤੋਂ ਪ੍ਰਵੇਸ਼ ਕਰਨ 'ਚ ਸਫਲ ਰਹੇ। ਇੰਗਲੈਂਡ ਦੇ ਜਾਨੀ ਬੇਅਰਸਟੋ ਇਕ ਸਥਾਨ ਦੇ ਫਾਇਦੇ ਨਾਲ 13ਵੇਂ ਸਥਾਨ 'ਤੇ ਪਹੁੰਚ ਗਏ ਹਨ।