ਕੋਹਲੀ ਨੇ ਦੁਨੀਆ ਦੇ ਤੇਜ਼ ਦੌੜਾਕ ਉਸੇਨ ਬੋਲਟ ਨੂੰ ਦਿੱਤਾ ਇਹ ਖਾਸ ਆਫਰ
Thursday, Aug 03, 2017 - 06:58 PM (IST)
ਨਵੀਂ ਦਿੱਲੀ— ਦੁਨੀਆ ਦੇ ਸਭ ਤੋਂ ਤੇਜ਼ ਦੌੜਾਕ ਉਸੇਨ ਬੋਲਟ ਸ਼ੁੱਕਰਵਾਰ ਨੂੰ ਲੰਡਨ 'ਚ ਸ਼ੁਰੂ ਹੋਣ ਵਾਲੀ ਆਈ.ਏ.ਏ.ਐੱਫ. ਵਰਲਡ ਚੈਂਪੀਅਨਸ਼ਿਪ 'ਚ ਆਖਰੀ ਵਾਰ ਟਰੈਕ 'ਤੇ ਦੌੜਦੇ ਨਜ਼ਰ ਆਉਣਗੇ। 6 ਵਾਰ ਦੇ ਓਲੰਪਿਕ ਸੋਨ ਤਮਗੇ ਅਤੇ 11 ਵਿਸ਼ਵ ਖਿਤਾਬ ਜਿੱਤ ਚੁੱਕੇ ਬੋਲਟ ਨੂੰ ਸਾਰੀ ਦੁਨੀਆ ਤੋਂ ਉਨ੍ਹਾਂ ਦੀ ਆਖਰੀ ਪ੍ਰੋਫੈਸ਼ਨਲ ਦੌੜ ਦੇ ਲਈ ਸ਼ੁੱਭ ਕਾਮਨਾਵਾਂ ਮਿਲ ਰਹੀਆਂ ਹਨ। ਇਸ ਵਿਚਾਲੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਖਾਸ ਆਫਰ ਦਿੱਤਾ।
ਕੋਹਲੀ ਨੇ ਉਨ੍ਹਾਂ ਨੂੰ ਆਪਣੇ ਨਾਲ ਕ੍ਰਿਕਟ ਖੇਡਣ ਦੇ ਲਈ ਕਿਹਾ ਹੈ। ਕੋਹਲੀ ਨੇ ਟਵਿੱਟਰ 'ਤੇ ਵੀਡੀਓ ਅਪਲੋਡ ਕਰਦੇ ਹੋਏ ਬੋਲਟ ਨੂੰ ਕਿਹਾ ਕਿ ਮੈਂ ਜਾਣਦਾ ਹਾਂ ਕਿ ਇਹ ਤੁਹਾਡੀ ਆਖਰੀ ਦੌੜ ਹੈ ਅਤੇ ਸਾਨੂੰ ਸਾਰਿਆਂ ਨੂੰ ਟਰੈਕ 'ਤੇ ਤੁਹਾਡੀ ਕਮੀ ਮਹਿਸੂਸ ਹੋਵੇਗੀ। ਇਸ ਆਖਰੀ ਦੌੜ ਅਤੇ ਉਸ ਦੇ ਬਾਅਦ ਦੇ ਲਈ ਤੁਹਾਨੂੰ ਸ਼ੁੱਭਕਾਮਨਾਵਾਂ। ਜੇਕਰ ਤੁਸੀਂ ਕਦੀ ਕ੍ਰਿਕਟ ਖੇਡਣਾ ਚਾਹੁੰਦੇ ਹੋ ਤਾਂ ਤੁਹਾਨੂੰ ਪਤਾ ਹੈ ਕਿ ਮੈਂ ਕਿੱਥੇ ਮਿਲਾਂਗਾ। ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਅਤੇ ਉਸੇਨ ਬੋਲਟ ਦੋਵੇਂ ਹੀ ਪਿਊਮਾ ਦੇ ਬ੍ਰਾਂਡ ਅੰਬੈਸਡਰ ਹਨ।
