ਅਗਲੇ 45 ਦਿਨਾਂ ਤੱਕ ਹੋਰ ਤੇਜ਼ ਹੋਵੇਗੀ ਜੰਗ! ਭਾਰੀ ਤਬਾਹੀ ਦੇ ਸੰਕੇਤ, 10 ਨਵੰਬਰ ਤੋਂ 10 ਮਾਰਚ 2027 ਤੱਕ...
Sunday, Apr 05, 2026 - 11:49 AM (IST)
ਜਲੰਧਰ/ਚੰਡੀਗੜ੍ਹ (ਧਵਨ)– ਇਕ ਪਾਸੇ ਜਿੱਥੇ ਖਾੜੀ ਵਿਚ ਅਮਰੀਕਾ-ਇਜ਼ਰਾਈਲ ਦੀ ਈਰਾਨ ਨਾਲ ਜੰਗ ਜਾਰੀ ਹੈ, ਉੱਥੇ ਹੀ ਦੂਜੇ ਪਾਸੇ ਜੋਤਿਸ਼ਾਚਾਰੀਆਂ ਦਾ ਮੰਨਣਾ ਹੈ ਕਿ ਭਾਰਤ ਨੂੰ ਵੀ 10 ਨਵੰਬਰ 2026 ਤੋਂ 10 ਮਾਰਚ 2027 ਤੱਕ ਆਪਣੀਆਂ ਸਰਹੱਦਾਂ ਨੂੰ ਲੈ ਕੇ ਬਹੁਤ ਜ਼ਿਆਦਾ ਚੌਕਸ ਰਹਿਣਾ ਪਵੇਗਾ। ਦਿੱਲੀ ਦੀ ਪ੍ਰਮੁੱਖ ਜੋਤਿਸ਼ਾਚਾਰੀਆ ਮਨੀਜਾ ਅਹੂਜਾ ਅਨੁਸਾਰ ਉਸ ਸਮੇਂ ਮੰਗਲ ਸਿੰਘ ਰਾਸ਼ੀ ਵਿਚ ਕਦੇ ਵਕਰੀ ਹੋਣਗੇ ਤਾਂ ਕਦੇ ਮਾਰਗੀ ਅਤੇ ਇਹ ਸਥਿਤੀ ਭਾਰਤੀ ਸਰਹੱਦਾਂ ’ਤੇ ਵੱਡੀ ਹਲਚਲ ਪੈਦਾ ਕਰਨ ਵਾਲੀ ਹੋਵੇਗੀ। 31 ਜੁਲਾਈ 2026 ਤੱਕ ਵੀ ਬਹੁਤ ਜ਼ਿਆਦਾ ਚੌਕਸੀ ਵਾਲਾ ਸਮਾਂ ਰਹੇਗਾ।
ਉਨ੍ਹਾਂ ਦੱਸਿਆ ਕਿ ਇਸ ਵਿਚ ਵੀ 15 ਦਸੰਬਰ ਤੋਂ 25 ਦਸੰਬਰ 2026 ਤੱਕ ਦਾ ਸਮਾਂ ਬੇਹੱਦ ਘਾਤਕ ਸਾਬਤ ਹੋ ਸਕਦਾ ਹੈ ਕਿਉਂਕਿ ਉਸ ਸਮੇਂ ਮੰਗਲ ਗੋਚਰ ਵਿਚ ਸ਼ਨੀ ਨੂੰ 8ਵੀਂ ਦ੍ਰਿਸ਼ਟੀ ਨਾਲ ਵੇਖੇਗਾ। ਰੌਦਰ ਸੰਵਤਸਰ 2083 ਚੱਲ ਰਿਹਾ ਹੈ, ਜਿਸ ਬਾਰੇ ਲਿਖਿਆ ਗਿਆ ਹੈ ਕਿ ਹੰਕਾਰੀ ਰਾਜੇ ਲੜਦੇ ਹਨ ਅਤੇ ਪਰਜਾ ਪਰੇਸ਼ਾਨ ਹੁੰਦੀ ਹੈ।
ਇਹ ਵੀ ਪੜ੍ਹੋ: ਹਿਮਾਚਲ ਐਂਟਰੀ ਟੈਕਸ ਦੇ ਵਿਰੁੱਧ ਲੋਕਾਂ ਨੇ ਜਾਮ ਕਰ 'ਤਾ ਸ੍ਰੀ ਕੀਰਤਪੁਰ ਸਾਹਿਬ-ਮਨਾਲੀ ਨੈਸ਼ਨਲ ਹਾਈਵੇਅ
ਉਨ੍ਹਾਂ ਕਿਹਾ ਕਿ ਮੰਗਲ ਦੀ ਮੀਨ ਰਾਸ਼ੀ ਵਿਚ ਸ਼ਨੀ ਦੇ ਨਾਲ ਯੁਤੀ ਹੋ ਚੁੱਕੀ ਹੈ। ਖਾੜੀ ਦੀ ਜੰਗ ਹੁਣ ਅਗਲੇ 45 ਦਿਨਾਂ ਤੱਕ ਹੋਰ ਤੇਜ਼ ਹੋਵੇਗੀ, ਜਿਸ ਨਾਲ ਵੱਡੇ ਪੱਧਰ ’ਤੇ ਤਬਾਹੀ ਨਜ਼ਰ ਆ ਰਹੀ ਹੈ। 2030 ਤੋਂ 2032 ਤੱਕ 3 ਸਾਲ ਨਾ ਸਿਰਫ਼ ਭਾਰਤ ਸਗੋਂ ਪੂਰੇ ਸੰਸਾਰ ਲਈ ਬਹੁਤ ਖ਼ਰਾਬ ਰਹਿਣ ਵਾਲੇ ਹਨ। ਇਸ ਦੀ ਆਹਟ 2028-29 ਤੋਂ ਸੁਣਾਈ ਦੇਣੀ ਸ਼ੁਰੂ ਹੋ ਜਾਵੇਗੀ। ਜਿਸ ਤਰ੍ਹਾਂ ਰੂਸ ਟੁੱਟ ਗਿਆ ਸੀ, ਉਸੇ ਤਰ੍ਹਾਂ ਜੁਲਾਈ 2028 ਤੋਂ ਅਮਰੀਕਾ ਦੇ ਕਈ ਹਿੱਸੇ ਵੱਖ ਹੋਣੇ ਸ਼ੁਰੂ ਹੋ ਜਾਣਗੇ। ਪੂਰੇ ਸੰਸਾਰ ’ਤੇ ਅਮਰੀਕਾ ਦਾ ਦਬਦਬਾ ਘੱਟ ਹੋਵੇਗਾ। ਈਰਾਨ ਦੀ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਇਸਲਾਮਿਕ ਧੜਿਆਂ ਦਾ ਦਬਦਬਾ ਮਾਰਚ 2029 ਤੱਕ ਕਿਸੇ ਨਾ ਕਿਸੇ ਤਰੀਕੇ ਨਾਲ ਬਣਿਆ ਰਹੇਗਾ। ਇਜ਼ਰਾਈਲ ਬਾਰੇ ਉਨ੍ਹਾਂ ਕਿਹਾ ਕਿ ਉਸ ਨੂੰ ਅਗਲੇ 3-4 ਮਹੀਨਿਆਂ ਵਿਚ ਵੱਡਾ ਨੁਕਸਾਨ ਉਠਾਉਣਾ ਪਵੇਗਾ।
ਉਨ੍ਹਾਂ ਕਿਹਾ ਕਿ ਜੂਨ 2030 ਤੋਂ 2032 ਤੱਕ ਸ਼ਨੀ ਬ੍ਰਿਖ ਰਾਸ਼ੀ ’ਚ ਰੋਹਿਣੀ ਨਕਸ਼ੱਤਰ ਵਿਚ ਆਉਂਦੇ-ਜਾਂਦੇ ਰਹਿਣਗੇ ਅਤੇ ਇਹ ਸਮਾਂ ਪੂਰੇ ਸੰਸਾਰ ਲਈ ਮਾੜਾ ਸਿੱਧ ਹੋਵੇਗਾ। 30 ਸਾਲ ਪਹਿਲਾਂ ਵੀ ਅਜਿਹੇ ਹੀ ਹਾਲਾਤ ਬਣੇ ਸਨ ਅਤੇ ਉਸ ਸਮੇਂ ਵੀ ਕਾਫ਼ੀ ਤਬਾਹੀ ਹੋਈ ਸੀ ਪਰ ਉਸ ਸਮੇਂ ਬਚਾਅ ਵਿਚ ਬ੍ਰਹਿਸਪਤੀ ਸਨ ਪਰ ਇਸ ਵਾਰ ਜੀਵਾਂ ਦੇ ਬਚਾਅ ਲਈ ਬ੍ਰਹਿਸਪਤੀ ਨਹੀਂ ਆਉਣਗੇ ਕਿਉਂਕਿ ਉਹ ਅਤਿਚਾਰੀ ਅਵਸਥਾ ਵਿਚ ਚੱਲ ਰਹੇ ਹਨ। ਡੋਨਾਲਡ ਟਰੰਪ ਬਾਰੇ ਉਨ੍ਹਾਂ ਕਿਹਾ ਕਿ ਸਿੰਘ ਲਗਨ ਦੀ ਕੁੰਡਲੀ ਵਿਚ ਉਲਟ ਗ੍ਰਹਿ ਯੋਗ ਚੱਲ ਰਹੇ ਹਨ ਅਤੇ ਮਈ 2027 ਤੱਕ ਟਰੰਪ ਦੇ ਸਾਰੇ ਫ਼ੈਸਲੇ ਅਮਰੀਕਾ ਲਈ ਘਾਤਕ ਸਾਬਤ ਹੋਣਗੇ।
ਇਹ ਵੀ ਪੜ੍ਹੋ: ਜਲੰਧਰ 'ਚ ਪਿਆ ਭਾਰੀ ਮੀਂਹ ਤੇ ਹੋਈ ਗੜੇਮਾਰੀ, ਮੌਸਮ ਹੋਇਆ ਸੁਹਾਵਨਾ, ਜਾਣੋ ਅਗਲੇ ਦਿਨਾਂ ਦਾ ਹਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Related News
ਪੰਜਾਬ Weather ਦੀ 6 ਅਪ੍ਰੈਲ ਤੱਕ ਨਵੀਂ ਅਪਡੇਟ ਜਾਰੀ! ਇਨ੍ਹਾਂ ਤਾਰੀਖ਼ਾਂ ਨੂੰ ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Al
