ਵੈਸਟਇੰਡੀਜ਼ ਖਿਲਾਫ ਕੋਹਲੀ ਦੇ ਬੱਲੇ 'ਚੋਂ ਨਿਕਲ ਸਕਦੇ ਹਨ ਇਹ ਵਿਰਾਟ ਰਿਕਾਰਡਜ਼

Thursday, Aug 22, 2019 - 02:16 PM (IST)

ਵੈਸਟਇੰਡੀਜ਼ ਖਿਲਾਫ ਕੋਹਲੀ ਦੇ ਬੱਲੇ 'ਚੋਂ ਨਿਕਲ ਸਕਦੇ ਹਨ ਇਹ ਵਿਰਾਟ ਰਿਕਾਰਡਜ਼

ਸਪੋਰਸਟ ਡੈਸਕ— 22 ਅਗਸਤ ਮਤਲਬ ਕਿ ਅੱਜ ਤੋਂ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ 2 ਟੈਸਟ ਮੈਚਾਂ ਦੀ ਸੀਰੀਜ਼ ਦਾ ਆਗਾਜ਼ ਏਂਟੀਗੁਆ ਦੇ ਮੈਦਾਨ 'ਤੇ ਹੋਵੇਗਾ। ਟੀ-20 ਅਤੇ ਵਨ-ਡੇ ਤੋਂ ਬਾਅਦ ਹੁਣ ਟੈਸਟ ਸੀਰੀਜ਼ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ ਕੋਲ ਬੱਲੇ ਨਾਲ ਦੌੜਾਂ ਬਣਾ ਕੇ ਆਸਟਰੇਲੀਆਈ ਸਾਬਕਾ ਕਪਤਾਨ ਰਿਕੀ ਪੋਂਟਿੰਗ ਅਤੇ ਮਹਾਨ ਬੱਲੇਬਾਜ਼ ਡਾਨ ਬ੍ਰੈਡਮੈਨ ਦਾ ਰਿਕਾਰਡ ਤੋੜਨ ਦਾ ਵੱਡਾ ਮੌਕਾ ਹੈ।

ਮਹਾਨ ਬੱਲੇਬਾਜ਼ ਬ੍ਰੈਡਮੈਨ ਨੂੰ ਛੱਡਣਗੇ ਪਿੱਛੇ
ਮਹਾਨ ਬੱਲੇਬਾਜ਼ ਡੌਨ-ਬ੍ਰੈਡਮੈਨ ਨੇ ਟੈਸਟ ਕ੍ਰਿਕਟ 'ਚ ਕੁੱਲ 29 ਸੈਂਕੜੇ ਬਣਾਏ ਸਨ ਅਤੇ ਕੋਹਲੀ ਕੋਲ ਉਨ੍ਹਾਂ ਦੇ ਇਸ ਰਿਕਾਰਡ ਦੀ ਬਰਾਬਰੀ ਕਰਨ ਦਾ ਸੁਨਹਿਰਾ ਮੌਕਾ ਹੈ। ਕੋਹਲੀ ਨੇ ਵਨ-ਡੇ 'ਚ ਦੋ ਪਾਰੀਆਂ ਖੇਡੀਆਂ ਅਤੇ ਦੋਨਾਂ 'ਚ ਸੈਂਕੜੇ ਬਣਾਏ। ਜੇਕਰ ਉਹ ਦੋਨਾਂ ਟੈਸਟ ਮੈਚਾਂ ਦੀਆਂ ਚਾਰ ਪਾਰੀਆਂ 'ਚ ਚਾਰ ਸੈਂਕੜੇ ਲਾਉਂਦੇ ਹਨ ਤਾਂ ਉਹ ਬਰੈਡਮੈਨ ਦੇ 29 ਸੈਂਕੜਿਆਂ ਦੇ ਰਿਕਾਰਡ ਦੀ ਬਰਾਬਰੀ ਕਰ ਲੈਣਗੇ। 25 ਟੈਸਟ ਸੈਂਕੜਿਆਂ ਨਾਲ ਸੀਰੀਜ਼ ਦੀ ਸ਼ੁਰੂਆਤ ਕਰਨ ਜਾ ਰਹੇ ਕੋਹਲੀ ਲਈ ਇਹ ਮੁਸ਼ਕਲ ਨਹੀਂ ਹੈ।PunjabKesari
ਰਿਕੀ ਪੋਂਟਿੰਗ ਤੋਂ ਅੱਗੇ ਨਿਕਲਣ ਦਾ ਮੌਕਾ
ਕੋਹਲੀ ਕੋਲ ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਤੋਂ ਅੱਗੇ ਨਿਕਲਣ ਦਾ ਵੀ ਮੌਕਾ ਹੋਵੇਗਾ। ਕੋਹਲੀ ਦੇ ਨਾਂ ਹੁੱਣ ਤੱਕ ਬਤੌਰ ਕਪਤਾਨ ਟੈਸਟ ਕ੍ਰਿਕਟ ਦੇ 46 ਮੈਚਾਂ 'ਚ 18 ਸੈਂਕੜੇ ਹਨ। ਉਹ ਰਿਕੀ ਪੋਂਟਿੰਗ ਦੇ 19 ਸੈਂਕੜਿਆਂ ਦੇ ਰਿਕਾਰਡ ਤੋਂ ਸਿਰਫ ਇਕ ਸੈਂਕੜਾ ਪਿੱਛੇ ਹਨ। ਵਿਰਾਟ ਜੇਕਰ ਇਸ ਟੈਸਟ ਸੀਰੀਜ਼ 'ਚ ਦੋ ਸੈਂਕੜੇ ਲਗਾ ਦਿੰਦੇ ਹਨ ਤਾਂ ਉਹ ਇਸ ਸੂਚੀ 'ਚ ਰਿਕੀ ਪੋਂਟਿੰਗ ਤੋਂ ਅੱਗੇ ਨਿਕਲ ਜਾਣਗੇ।

ਧੋਨੀ ਦੇ ਰਿਕਾਰਡ ਦੀ ਬਰਾਬਰੀ
ਵਿਰਾਟ ਕੋਹਲੀ ਜੇਕਰ ਇਕ ਹੋਰ ਟੈਸਟ 'ਚ ਜਿੱਤ ਹਾਸਲ ਕਰ ਲੈਂਦੇ ਹਨ ਤਾਂ ਉਹ ਕ੍ਰਿਕਟ ਦੇ ਇਸ ਸਭ ਤੋਂ ਲੰਬੇ ਫਾਰਮੈਟ 'ਚ ਭਾਰਤ ਲਈ ਸਭ ਤੋਂ ਜ਼ਿਆਦਾ ਜਿੱਤ ਹਾਸਲ ਕਰਨ ਵਾਲੇ ਮਹਿੰਦਰ ਸਿੰਘ ਧੋਨੀ ਦੇ ਰਿਕਾਰਡ ਦੀ ਬਰਾਬਰੀ ਕਰ ਲੈਣਗੇ। ਕੋਹਲੀ ਨੇ ਭਾਰਤੀ ਟੀਮ ਵਲੋਂ ਬਤੌਰ ਕਪਤਾਨ 46 ਮੈਚਾਂ 'ਚੋਂ 26 ਮੈਚਾਂ 'ਚ ਜਿੱਤ ਦਰਜ ਕੀਤੀ ਹੈ, ਜਦ ਕਿ ਧੋਨੀ ਨੇ 60 ਮੈਚਾਂ 'ਚੋਂ 27 ਮੈਚਾਂ 'ਚ ਜਿੱਤ ਹਾਸਲ ਕੀਤੀ ਹੈ।

ਹਜ਼ਾਰ ਟੈਸਟ ਦੌੜਾਂ ਬਣਾਉਣ ਦੇ ਕਰੀਬ
ਵਿਰਾਟ ਕੋਹਲੀ ਨੇ ਹੁਣ ਤੱਕ ਵੈਸਟਇੰਡੀਜ਼ ਖਿਲਾਫ 15 ਟੈਸਟ ਪਾਰੀਆਂ 'ਚ ਦੋ ਸੈਂਕੜੇ ਅਤੇ ਤਿੰਨ ਅਰਧ ਸੈਂਕੜਿਆਂ ਦੀ ਮਦਦ ਨਾਲ 45.73 ਦੀ ਔਸਤ ਨਾਲ 686 ਦੌੜਾਂ ਬਣਾਈਆਂ ਹਨ। ਅਜਿਹੇ 'ਚ ਕੋਹਲੀ ਕੋਲ ਵੈਸਟਇੰਡੀਜ਼ ਖਿਲਾਫ ਆਪਣੇ 1000 ਟੈਸਟ ਦੌੜਾਂ ਪੂਰੀਆਂ ਕਰਨ ਦਾ ਮੌਕਾ ਹੈ । ਉਹ ਇਸ ਅੰਕੜੇ ਤੋਂ 314 ਦੌੜਾਂ ਦੂਰ ਹਨ। ਕੋਹਲੀ ਅਜਿਹਾ ਕਰਨ ਵਾਲੇ ਭਾਰਤ ਦੇ 11ਵੇਂ ਬੱਲੇਬਾਜ਼ ਹੋਣਗੇ।PunjabKesari
ਸਭ ਤੋਂ ਤੇਜ਼ 7000 ਦੌੜਾਂ ਬਣਾਉਣ ਦਾ ਰਿਕਾਰਡ
ਵਿਰਾਟ ਕੋਹਲੀ ਨੇ 77 ਟੈਸਟ ਮੈਚਾਂ ਦੀਆਂ 131 ਪਾਰੀਆਂ 'ਚ ਕੁੱਲ 6613 ਦੌੜਾਂ ਬਣਾਈਆਂ ਹਨ। ਵੈਸਟਇੰਡੀਜ਼ ਖਿਲਾਫ ਟੈਸਟ 'ਚ ਜੇਕਰ ਕੋਹਲੀ 387 ਦੌੜਾਂ ਬਣਾ ਲੈਂਦੇ ਹਨ ਤਾਂ ਉਹ ਸਾਬਕਾ ਭਾਰਤੀ ਬੱਲੇਬਾਜ਼ ਵਰਿੰਦਰ ਸਹਿਵਾਗ ਨੂੰ ਪਿੱਛੇ ਛੱਡਦੇ ਹੋਏ ਸਭ ਤੋਂ ਤੇਜ਼ 7,000 ਦੌੜਾਂ ਬਣਾਉਣ ਦੇ ਮਾਮਲੇ 'ਚ ਦੂਜੇ ਸਥਾਨ 'ਤੇ ਆ ਜਾਣਗੇ। ਸਹਿਵਾਗ ਨੇ ਆਪਣੇ ਟੈਸਟ ਕਰੀਅਰ 'ਚ 7000 ਦੌੜਾਂ 134 ਪਾਰੀਆਂ 'ਚ ਪੂਰੀਆਂ ਕੀਤੀਆਂ ਹਨ।


ਇੰਜ਼ਮਾਮ ਨੂੰ ਪਿੱਛੇ ਛੱਡਣਗੇ ਕੋਹਲੀ
ਵੈਸਟਇੰਡੀਜ਼ ਖਿਲਾਫ ਟੈਸਟ ਸੀਰੀਜ਼ 'ਚ 78 ਦੌੜਾਂ ਬਣਾਉਂਦੇ ਹੀ ਵਿਰਾਟ ਕੋਹਲੀ ਇੰਟਰਨੈਸ਼ਨਲ ਕ੍ਰਿਕਟ 'ਚ ਦੌੜਾਂ ਬਣਾਉਣ ਦੇ ਮਾਮਲੇ 'ਚ ਪਾਕਿਸਤਾਨ ਦੇ ਸਾਬਕਾ ਬੱਲੇਬਾਜ਼ ਇੰਜ਼ਮਾਮ-ਉਲ-ਹੱਕ ਨੂੰ ਪਿੱਛੇ ਛੱਡਦੇ ਹੋਏ ਇਸ ਲਿਸਟ 'ਚ ਦੱਸਵੇਂ ਨੰਬਰ 'ਤੇ ਪਹੁੰਚ ਜਾਣਗੇ। ਇੰਜ਼ਮਾਮ ਨੇ ਜਿੱਥੇ 499 ਇੰਟਰਨੈਸ਼ਨਲ ਮੈਚਾਂ 'ਚ 20,580 ਦੌੜਾਂ ਬਣਾਈਆਂ ਹਨ ਤਾਂ ਉਥੇ ਹੀ ਵਿਰਾਟ ਕੋਹਲੀ ਨੇ 386 ਇੰਟਰਨੈਸ਼ਨਲ ਮੈਚਾਂ 'ਚ 20,502 ਦੌੜਾਂ ਬਣਾ ਲਈਆਂ ਹਨ। 

ਦੋਹਰੇ ਸੈਂਕੜਿਆਂ ਦਾ ਰਿਕਾਰਡ
ਕੋਹਲੀ ਨੇ ਹੁਣ ਤੱਕ ਆਪਣੇ ਟੈਸਟ ਕਰੀਅਰ 'ਚ ਕੁੱਲ 6 ਦੋਹਰੇ ਸੈਂਕੜੇ ਲਗਾਏ ਹਨ। ਜੇਕਰ ਉਹ ਵੈਸਟਇੰਡੀਜ਼ ਖਿਲਾਫ ਟੈਸਟ 'ਚ ਇਕ ਦੋਹਰਾ ਸੈਂਕੜਾ ਲਾ ਲੈਂਦੇ ਹਨ ਤਾਂ ਸ਼੍ਰੀਲੰਕਾ ਦੇ ਸਾਬਕਾ ਬੱਲੇਬਾਜ਼ ਮਹਿਲਾ ਜੈਵਰਧਨੇ (7 ਦੋਹਰੇ ਸੈਂਕੜੇ) ਅਤੇ ਇੰਗਲੈਂਡ ਦੇ ਸਾਬਕਾ ਬੱਲੇਬਾਜ਼ ਹੈਮੰਡ (7 ਦੋਹਰੇ ਸੈਂਕੜੇ) ਦੇ ਰਿਕਾਰਡ ਦੀ ਬਰਾਬਰੀ ਕਰ ਲੈਣਗੇ ਅਤੇ ਇਸ ਲਿਸਟ 'ਚ ਸਾਂਝੇ ਤੌਰ ਨਾਲ ਚੌਥੇ ਨੰਬਰ 'ਤੇ ਪਹੁੰਚ ਜਾਣਗੇ।PunjabKesari


Related News