ਭਾਰਤ ਦੇ ਦੂਜੇ ਸਭ ਤੋਂ ਸਫਲ ਕਪਤਾਨ ਬਣੇ ਕੋਹਲੀ

Wednesday, Aug 22, 2018 - 07:56 PM (IST)

ਨਵੀਂ ਦਿੱਲੀ : ਵਿਰਾਟ ਕੋਹਲੀ ਨਾਟਿੰਘਮ 'ਚ ਇੰਗਲੈਂਡ ਖਿਲਾਫ ਤੀਜੇ ਟੈਸਟ 'ਚ 203 ਦੌੜਾਂ ਦੀ ਜਿੱਤ ਦੇ ਨਾਲ ਭਾਰਤ ਦੇ ਸਭ ਤੋਂ ਸਫਲ ਕਪਤਾਨਾਂ ਦੀ ਸੂਚੀ 'ਚ ਸੌਰਭ ਗਾਂਗੁਲੀ ਨੂੰ ਪਿੱਛੇ ਕਰ ਕੇ ਦੂਜੇ ਸਥਾਨ 'ਤੇ ਪਹੁੰਚ ਗਏ ਹਨ। ਭਾਰਤ ਨੇ ਤੀਜੇ ਟੈਸਟ 'ਚ ਇੰਗਲੈਂਡ ਨੂੰ 203 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ ਦਾ ਸਕੋਰ 1-2 ਕਰ ਦਿੱਤਾ ਹੈ। ਕੋਹਲੀ ਦੀ ਅਗਵਾਈ 'ਚ ਇਹ ਭਾਰਤ ਦੀ 22ਵੀਂ ਜਿੱਤ ਹੈ। ਉਸ ਨੇ ਹੁਣ ਤੱਕ 38 ਮੈਚਾਂ 'ਚ ਟੀਮ ਦੀ ਅਗਵਾਈ ਕੀਤੀ ਹੈ ਜਿਸ 'ਚ ਭਾਰਤ ਨੂੰ 7 ਮੈਚਾਂ 'ਚ ਹਾਰ ਮਿਲੀ ਅਤੇ 9 ਮੈਚ ਡਰਾਅ ਰਹੇ। ਭਾਰਤੀ ਕਪਤਾਨਾਂ 'ਚ ਕੋਹਲੀ ਤੋਂ ਵੱਧ ਟੈਸਟ ਜਿੱਤ ਸਿਰਫ ਮਹਿੰਦਰ ਸਿੰਘ ਧੋਨੀ ਦੇ ਨਾਂ ਦਰਜ ਹੈ ਜਿਸਦੀ ਅਗਵਾਈ 'ਚ ਟੀਮ ਨੇ 60 ਮੈਚ ਖੇਡੇ ਅਤੇ 27 ਮੈਚਾਂ 'ਚ ਜਿੱਤ ਦਰਜ ਕੀਤੀ। ਉਥੇ ਹੀ 18 'ਚ ਹਾਰ ਮਿਲੀ ਅਤੇ 15 ਮੈਚ ਡਰਾਅ ਰਹੇ। ਕੋਹਲੀ ਅਤੇ ਧੋਨੀ ਤੋਂ ਇਲਾਵਾ ਭਾਰਤ ਦੇ ਸੌਰਭ ਗਾਂਗੁਲੀ ਦੀ ਅਗਵਾਈ 'ਚ ਭਾਰਤ ਨੇ ਨਾਂ 20 ਤੋਂ ਵਧ ਜਿੱਤਾਂ ਦਰਜ ਹਨ। ਭਾਰਤੀ ਟੀਮ ਨੇ ਗਾਂਗੁਲੀ ਦੀ ਕਪਤਾਨੀ 'ਚ 49 ਮੈਚ ਖੇਡੇ ਹਨ ਜਿਸ 'ਚ 21 ਮੈਚਾਂ 'ਚ ਜਿੱਤ ਦਰਜ ਕੀਤੀ ਜਦਕਿ 13 'ਚ ਹਾਰ ਮਿਲੀ ਅਤੇ 15 ਮੈਚ ਡਰਾਅ ਰਹੇ।


Related News