ਕੋਹਲੀ ਅਤੇ ਬੁਮਰਾਹ ਆਈ. ਸੀ. ਸੀ. ਰੈਂਕਿੰਗ ''ਚ ਚੋਟੀ ''ਤੇ ਬਰਕਰਾਰ

Monday, Jul 15, 2019 - 09:17 PM (IST)

ਕੋਹਲੀ ਅਤੇ ਬੁਮਰਾਹ ਆਈ. ਸੀ. ਸੀ. ਰੈਂਕਿੰਗ ''ਚ ਚੋਟੀ ''ਤੇ ਬਰਕਰਾਰ

ਲੰਡਨ- ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਸੋਮਵਾਰ ਨੂੰ ਜਾਰੀ ਆਈ. ਸੀ. ਸੀ. ਦੀ ਨਵੀਂ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੀ ਰੈਂਕਿੰਗ ਵਿਚ ਚੋਟੀ 'ਤੇ ਬਣੇ ਹੋਏ ਹਨ। ਬੱਲੇਬਾਜ਼ਾਂ ਦੀ ਰੈਂਕਿੰਗ ਵਿਚ ਦੋ ਸਥਾਨਾਂ 'ਤੇ ਕੋਹਲੀ ਅਤੇ ਰੋਹਿਤ ਸ਼ਰਮਾ ਹਨ ਜਦਕਿ ਗੇਂਦਬਾਜ਼ਾਂ ਵਿਚ ਟਾਪ-10 ਵਿਚ ਬੁਮਰਾਹ ਇਕਲੌਤਾ ਭਾਰਤੀ ਹੈ। ਵਿਸ਼ਵ ਕੱਪ ਵਿਚ ਮੈਨ ਆਫ ਦਿ ਟੂਰਨਾਮੈਂਟ ਰਹੇ ਕੇਨ ਵਿਲੀਅਮਸਨ ਨੇ ਸੈਮੀਫਾਈਨਲ ਤੋਂ ਬਾਅਦ ਕਰੀਅਰ ਦੇ ਸਰਵਸ੍ਰੇਸ਼ਠ 799 ਰੇਟਿੰਗ ਅੰਕ ਹਾਸਲ ਕੀਤੇ। ਫਾਈਨਲ ਤੋਂ ਬਾਅਦ ਹਾਲਾਂਕਿ ਉਸ ਦੇ ਨਾਂ 796 ਅੰਕ ਰਹੇ ਅਤੇ ਉਹ ਹਮਵਤਨ ਰੋਸ ਟੇਲਰ ਤੋਂ ਬਾਅਦ 6ਵੇਂ ਸਥਾਨ 'ਤੇ ਹੈ।
ਇੰਗਲੈਂਡ ਦਾ ਆਲਰਾਊਂਡਰ ਬੇਨ ਸਟੋਕਸ ਕਰੀਅਰ ਦੇ ਸਰਵਸ੍ਰੇਸ਼ਠ 694 ਅੰਕਾਂ ਨਾਲ ਬੱਲੇਬਾਜ਼ਾਂ ਦੀ ਸੂਚੀ ਵਿਚ 20ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਜੈਸਨ ਰਾਏ ਪਹਿਲੀ ਵਾਰ ਟਾਪ-10 ਵਿਚ ਜਗ੍ਹਾ ਬਣਾਉਣ 'ਚ ਸਫਲ ਰਿਹਾ। ਗੇਂਦਬਾਜ਼ਾਂ ਦੀ ਰੈਂਕਿੰਗ ਵਿਚ ਕ੍ਰਿਸ ਵੋਕਸ ਕਰੀਅਰ ਦੇ ਸਰਵਸ੍ਰੇਸ਼ਠ 676 ਰੇਟਿੰਗ ਅੰਕਾਂ ਨਾਲ ਸੱਤਵੇਂ ਸਥਾਨ 'ਤੇ ਆ ਗਿਆ ਹੈ। ਨਿਊਜ਼ੀਲੈਂਡ ਦਾ ਤੇਜ਼ ਗੇਂਦਬਾਜ਼ ਮੈਟ ਹੈਨਰੀ ਇਕ ਵਾਰ ਫਿਰ ਟਾਪ-10 ਵਿਚ ਪਹੁੰਚ ਗਿਆ ਹੈ।
ਬੰਗਲਾਦੇਸ਼ ਦਾ ਸ਼ਾਕਿਬ ਅਲ ਹਸਨ ਆਲਰਾਊਂਡਰਾਂ ਦੀ ਰੈਂਕਿੰਗ 'ਚ ਕਰੀਅਰ ਦੇ ਸਰਵਸ੍ਰੇਸ਼ਠ 319 ਅੰਕਾਂ ਨਾਲ ਚੋਟੀ 'ਤੇ ਬਣਿਆ ਹੋਇਆ ਹੈ। ਟੀਮ ਰੈਂਕਿੰਗ ਵਿਚ ਚੋਟੀ 'ਤੇ ਕਾਬਜ਼ ਇੰਗਲੈਂਡ ਨੇ ਵਿਸ਼ਵ ਕੱਪ ਤੋਂ ਬਾਅਦ ਭਾਰਤ 'ਤੇ ਆਪਣੀ ਬੜ੍ਹਤ ਤਿੰਨ ਅੰਕਾਂ ਦੀ ਕਰ ਲਈ ਹੈ।


author

Gurdeep Singh

Content Editor

Related News