ਸ਼ਾਸਤਰੀ ਦੀ ਕੁਮੈਂਟਰੀ ਦੇ ਨਾਲ ਕੋਹਲੀ ਨੇ ਪੂਰਾ ਕੀਤਾ Bottle Cap Challenge, (Video)
Sunday, Aug 11, 2019 - 12:34 PM (IST)

ਨਵੀਂ ਦਿੱਲੀ : ਕੁਝ ਸਮੇਂ ਪਹਿਲਾਂ ਤੋਂ ਸੋਸ਼ਲ ਮੀਡੀਆ 'ਤੇ ਬੌਟਲ ਕੈਪ ਚੈਲੰਜ ਚਲ ਰਿਹਾ ਹੈ। ਇਸ ਚੈਲੰਜ ਵਿਚ ਕਈ ਮਸ਼ਹੂਰ ਸਟਾਰ ਹਿੱਸਾ ਲੈ ਚੁੱਕੇ ਹਨ। ਬਾਲੀਵੁੱਡ ਦੇ ਸਟਾਰ, ਕ੍ਰਿਕਟਰਸ, ਟੀ. ਵੀ. ਸਟਾਰ ਸਾਰਿਆਂ ਨੇ ਇਸ ਚੈਲੰਜ ਵਿਚ ਆਪਣਾ ਹੱਥ ਅਜ਼ਮਾਇਆ। ਹੁਣ ਇਸ ਸੂਚੀ ਵਿਚ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਵੀ ਆ ਗਏ ਹਨ। ਵਿਰਾਟ ਕੋਹਲੀ ਨੇ ਇਸ ਬੌਟਲ ਕੈਪ ਚੈਲੰਜ ਨੂੰ ਬੜੇ ਹੀ ਮਜ਼ੇਦਾਰ ਢੰਗ ਨਾਲ ਪੂਰਾ ਕੀਤਾ। ਕੋਹਲੀ ਆਪਣੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿਚ ਉਹ ਬੌਟਲ ਦੀ ਕੈਪ ਨੂੰ ਬੱਲੇ ਨਾਲ ਉਡਾਉਂਦੇ ਹਨ।
Better late than never.🏏😎#BottleCapChallenge pic.twitter.com/mjrStZxxTi
— Virat Kohli (@imVkohli) August 10, 2019
ਇਸ ਵੀਡੀਓ ਵਿਚ ਕੋਚ ਰਵੀ ਸ਼ਾਸਤਰੀ ਦੀ ਕੁਮੈਂਟਰੀ ਵੀ ਸੁਣਾਈ ਦੇ ਰਹੀ ਹੈ। ਬੈਕਗ੍ਰਾਊਂਡ ਵਿਚ ਰਵੀ ਸ਼ਾਸਤਰੀ ਦੀ ਪੁਰਾਣੀ ਕੁਮੈਂਟਰੀ ਚਲ ਰਹੀ ਸੀ। ਵਿਰਾਟ ਕੋਹਲੀ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ। ਵਿਰਾਟ ਕੋਹਲੀ ਫਿਲਹਾਲ ਭਾਰਤ ਟੀਮ ਦੇ ਨਾਲ ਵਿੰਡੀਜ਼ ਦੌਰੇ 'ਤੇ ਹਨ। ਜਿੱਥੇ ਉਨ੍ਹਾਂ ਨੇ ਟੀ-20 ਸੀਰੀਜ਼ 3-0 ਨਾਲ ਆਪਣੇ ਨਾਂ ਕਰ ਲਈ ਹੈ ਅਤੇ ਹੁਣ ਵਨ ਡੇ ਅਤੇ ਟੈਸਟ ਸੀਰੀਜ਼ ਖੇਡਣੀ ਹੈ। ਵਨ ਡੇ ਸੀਰੀਜ਼ ਦਾ ਪਹਿਲਾ ਮੁਕਾਬਲਾ ਮੀਂਹ ਦੀ ਭੇਂਟ ਚੜ ਗਿਆ ਸੀ ਅਤੇ ਦੂਜਾ ਮੈਚ ਅੱਜ ਅਰਥਾਤ ਐਤਵਾਰ ਨੂੰ ਖੇਡਿਆ ਜਾਣਾ ਹੈ।