ਦੁਖਦ ਖ਼ਬਰ : ਸੀਨੀਅਰ ਖੇਡ ਪੱਤਰਕਾਰ ਅਤੇ ਕ੍ਰਿਕਟ ਕਮੈਂਟੇਟਰ ਭਿਮਾਨੀ ਦਾ ਹੋਇਆ ਦਿਹਾਂਤ
Thursday, Oct 15, 2020 - 04:55 PM (IST)
ਕੋਲਕਾਤਾ (ਭਾਸ਼ਾ) : ਸੀਨੀਅਰ ਖੇਡ ਪੱਤਰਕਾਰ ਅਤੇ ਕ੍ਰਿਕਟ ਕਮੈਂਟੇਟਰ ਕਿਸ਼ੋਰ ਭਿਮਾਨੀ ਦਾ ਦਿਹਾਂਤ ਹੋ ਗਿਆ ਹੈ। ਉਹ 74 ਸਾਲ ਦੇ ਸਨ। ਉਨ੍ਹਾਂ ਦੇ ਪਰਿਵਾਰਕ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੇ ਪਰਿਵਾਰ ਵਿਚ ਪਤਨੀ ਰੀਤਾ ਅਤੇ ਪੁੱਤ ਗੌਤਮ ਭਿਮਾਨੀ ਹਨ ਜੋ ਖ਼ੁਦ ਟੀਵੀ ਦੀ ਮਸ਼ਹੂਰ ਸ਼ਖ਼ਸੀਅਤ ਹਨ।
ਇਹ ਵੀ ਪੜ੍ਹੋ: WWE ਸੁਪਰਸਟਾਰ ਜਾਨ ਸੀਨਾ ਨੇ ਚੁੱਪ ਚੁਪੀਤੇ ਆਪਣੀ ਪ੍ਰੇਮਿਕਾ ਨਾਲ ਰਚਾਇਆ ਵਿਆਹ
ਪਰਿਵਾਰਕ ਸੂਤਰਾਂ ਨੇ ਕਿਹਾ, 'ਕੁੱਝ ਦਿਨ ਪਹਿਲਾਂ ਉਨ੍ਹਾਂ ਨੂੰ Stroke ਹੋਇਆ ਸੀ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।' ਉਨ੍ਹਾਂ ਦੇ ਦਿਹਾਂਤ 'ਤੇ ਸਾਬਕਾ ਕ੍ਰਿਕਟਰਾਂ, ਸਿਆਸਤਦਾਨਾਂ ਅਤੇ ਪੱਤਰਕਾਰ ਜਗਤ ਨੇ ਸੋਗ ਪ੍ਰਗਟ ਕੀਤਾ। ਸਾਬਕਾ ਭਾਰਤੀ ਕਪਤਾਨ ਬਿਸ਼ਨ ਸਿੰਘ ਬੇਦੀ ਨੇ ਟਵੀਟ ਕੀਤਾ, 'ਕਿਸ਼ੋਰ ਭਿਮਾਨੀ ਨੂੰ ਸ਼ਰਦਾਂਜਲੀ। ਉਹ ਪੁਰਾਣੇ ਜਮਾਨੇ ਦੇ ਕ੍ਰਿਕਟ ਲੇਖਕ ਸਨ, ਜਿਨ੍ਹਾਂ ਨੇ ਇਕ ਖਿਡਾਰੀ ਦੀ ਤਰ੍ਹਾਂ ਕ੍ਰਿਕਟ ਲੇਖਣ ਨੂੰ ਲਿਆ। ਉਨ੍ਹਾਂ ਦੀ ਪਤਨੀ ਰੀਤਾ ਅਤੇ ਪੁੱਤ ਗੌਤਮ ਦੇ ਪ੍ਰਤੀ ਮੇਰੀ ਹਮਦਰਦੀ।'
ਇਹ ਵੀ ਪੜ੍ਹੋ: ਪਿਤਾ ਬਣਨ ਤੋਂ ਪਹਿਲਾਂ ਮੈਰੀਕੋਮ ਤੋਂ ਸਿੱਖਿਆ ਲੈਣੀ ਚਾਹੁੰਦੇ ਹਨ ਵਿਰਾਟ ਕੋਹਲੀ
ਰਾਜਨੇਤਾ ਡੇਰੇਕ ਓ ਬਰਾਇਨ ਨੇ ਟਵੀਟ ਕੀਤਾ, 'ਅਲਵਿਦਾ ਕਿਸ਼ੋਰ ਭਿਮਾਨੀ। ਕ੍ਰਿਕਟ ਪੱਤਰਕਾਰ ਅਤੇ ਕੋਲਕਾਤਾ ਦਾ ਸੱਚਾ ਪ੍ਰੇਮੀ।' ਸੁਨੀਲ ਗਾਵਸਕਰ 1987 ਵਿਚ ਪਾਕਿਸਤਾਨ ਖ਼ਿਲਾਫ਼ ਅਹਿਮਦਾਬਾਦ ਟੈਸਟ ਮੈਚ ਦੌਰਾਨ ਜਦੋਂ ਟੈਸਟ ਕ੍ਰਿਕਟ ਵਿਚ 10 ,000 ਦੌੜਾਂ ਪੂਰੀਆਂ ਕਰਣ ਵਾਲੇ ਪਹਿਲੇ ਬੱਲੇਬਾਜ਼ ਬਣੇ ਸਨ, ਉਦੋਂ ਭਿਮਾਨੀ ਕਮੈਂਟਰੀ ਕਰ ਰਹੇ ਸਨ। ਇਹੀ ਨਹੀਂ ਚੇਪਕ ਵਿਚ 1986 ਵਿਚ ਆਸਟਰੇਲੀਆ ਦੇ ਖ਼ਿਲਾਫ਼ ਟਾਈ ਛੁੱਟੇ ਮੈਚ ਦੌਰਾਨ ਵੀ ਆਖ਼ਰੀ ਪਲਾਂ ਵਿਚ ਮਾਇਕ ਉਨ੍ਹਾਂ ਦੇ ਹੱਥ ਵਿਚ ਸੀ। ਭਿਮਾਨੀ ਨੇ ਕੋਲਕਾਤਾ ਦੇ ਦੈਨਿਕ 'ਦ ਸਟੇਟਸਮੈਨ' ਲਈ ਵੀ ਕੰਮ ਕੀਤਾ। ਉਹ 1978 ਤੋਂ 1980 ਤੱਕ ਕੋਲਕਾਤਾ ਖੇਡ ਪੱਤਰਕਾਰ ਕਲੱਬ ਦੇ ਪ੍ਰਧਾਨ ਵੀ ਰਹੇ।
ਇਹ ਵੀ ਪੜ੍ਹੋ: ਸੋਸ਼ਲ ਮੀਡੀਆ 'ਤੇ ਕਹਿਰ ਢਾਹ ਰਹੀ ਹੈ ਹਾਰਦਿਕ ਪੰਡਯਾ ਦੀ ਪਤਨੀ ਨਤਾਸ਼ਾ, ਤਸਵੀਰਾਂ ਹੋਈਆਂ ਵਾਇਰਲ