ਖੇਡ ਮੰਤਰੀ ਤੇ ਨਾਡਾ ਅੰਬੈਸਡਰ ਨੇ ਡੋਪਿੰਗ ਮੁਕਤ ਖੇਡ ਸੱਭਿਆਚਾਰ ''ਤੇ ਦਿੱਤਾ ਜ਼ੋਰ

01/14/2020 4:05:42 PM

ਗੁਹਾਟੀ— ਖੇਡ ਮੰਤਰੀ ਕਿਰੇਨ ਰਿਜਿਜੂ ਅਤੇ ਨਾਡਾ ਦੇ ਅੰਬੈਸਡਰ ਸੁਨੀਲ ਸ਼ੈੱਟੀ ਨੇ ਸਾਫ ਸੁਥਰੇ ਅਤੇ ਡੋਪਿੰਗ ਮੁਕਤ ਖੇਡ ਸੱਭਿਆਚਾਰ 'ਤੇ ਜ਼ੋਰ ਦਿੰਦੇ ਹੋਏ ਭਾਰਤੀ ਖਿਡਾਰੀਆਂ ਤੋਂ ਪਾਬੰਦੀਸ਼ੁਦਾ ਪਦਾਰਥਾਂ ਤੋਂ ਦੂਰ ਰਹਿਣ ਦੀ ਬੇਨਤੀ ਕੀਤੀ। ਨੌਜਵਾਨਾਂ ਨੂੰ ਡੋਪਿੰਗ ਦੇ ਖ਼ਤਰਿਆਂ ਨੂੰ ਲੈ ਕੇ ਜਾਗਰੂਕ ਕਰਨ ਸਬੰਧੀ ਇਕ ਕਾਰਜਸ਼ਾਲਾ (ਵਰਕਸ਼ਾਪ) 'ਚ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ ਦੇ ਦੂਤ ਅਦਾਕਾਰ ਸੁਨੀਲ ਸ਼ੈੱਟੀ ਨੇ ਬੱਚਿਆਂ ਦੀ ਜ਼ਿੰਦਗੀ 'ਚ ਖੇਡਾਂ ਦੇ ਮਹੱਤਵ ਦਾ ਜ਼ਿਕਰ ਕੀਤਾ।
PunjabKesari
ਉਨ੍ਹਾਂ ਕਿਹਾ, ''ਤੁਸੀਂ ਆਪਣੀ ਜ਼ਿੰਦਗੀ 'ਚ ਕਈ ਗ਼ਲਤੀਆਂ ਕਰ ਸਕਦੇ ਹੋ। ਪਰ ਕੁਝ ਗਲਤ ਨਾ ਖਾਓ। ਮੈਂ ਆਪਣੀ ਜ਼ਿੰਦਗੀ 'ਚ ਜੋ ਕੁਝ ਵੀ ਪ੍ਰਾਪਤ ਕੀਤਾ ਹੈ, ਉਹ ਖੇਡਾਂ ਦੀ ਵਜ੍ਹਾ ਨਾਲ ਹੀ ਹੈ।'' ਉਨ੍ਹਾਂ ਕਿਹਾ, ''ਮੈਂ ਮਾਰਸ਼ਲ ਆਰਟ ਖੇਡਦਾ ਸੀ ਅਤੇ ਕਾਫੀ ਮਿਹਨਤ ਕਰਦਾ ਸੀ। ਮੈਂ ਅਦਾਕਾਰ ਇਸੇ ਲਈ ਬਣਿਆ ਕਿਉਂਕਿ ਮੈਂ ਖਿਡਾਰੀ ਸੀ। ਮੈਂ ਅਜੇ ਵੀ ਖ਼ੁਦ ਨੂੰ ਖੇਡਾਂ ਨਾਲ ਜੁੜਿਆ ਮੰਨਦਾ ਹੈ।'' ਇੱਥੇ ਖੇਲੋ ਇੰਡੀਆ ਖੇਡ ਦੇ ਦੌਰਾਨ ਆਏ ਰਿਜਿਜੂ ਅਤੇ ਸ਼ੈੱਟੀ ਨੇ ਇਕ ਫੁੱਟਬਾਲ ਮੈਚ ਦੇ ਬਾਅਦ ਸ਼ੂਟਆਊਟ 'ਚ ਵੀ ਹਿੱਸਾ ਲਿਆ। ਰਿਜਿਜੂ ਨੇ ਕਿਹਾ, ''ਮੈਂ ਸਾਰੇ ਕੋਚਾਂ ਅਤੇ ਮਾਤਾ-ਪਿਤਾ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਯਕੀਨੀ ਬਣਾਉਣ ਕਿ ਸਾਰੇ ਖਿਡਾਰੀ ਪਾਬੰਦੀਸ਼ੁਦਾ ਪਦਾਰਥਾਂ ਤੋਂ ਦੂਰ ਰਹਿਣ। ਅਸੀਂ ਉਨ੍ਹਾਂ ਦਾ ਹਰ ਕਦਮ 'ਤੇ ਸਾਥ ਦੇਵਾਂਗੇ।''


Tarsem Singh

Content Editor

Related News