ਕੋਵਿਡ-19 ਟੀਕਾ ਉਪਲਬਧ ਹੋਣ ''ਤੇ ਓਲੰਪਿਕ ਜਾਣ ਵਾਲੇ ਖਿਡਾਰੀਆਂ ਨੂੰ ਦਿੱਤੀ ਜਾਵੇਗੀ ਤਰਜੀਹ : ਖੇਡ ਮੰਤਰੀ

11/29/2020 6:33:10 PM

ਨਵੀਂ ਦਿੱਲੀ— ਖੇਡ ਮੰਤਰੀ ਕਿਰੇਨ ਰਿਜਿਜੂ ਨੇ ਐਤਵਾਰ ਨੂੰ ਕਿਹਾ ਕਿ ਕੋਵਿਡ-19 ਦਾ ਟੀਕਾ ਉਪਲਬਧ ਹੋਣ 'ਤੇ ਓਲੰਪਿਕ ਲਈ ਜਾਣ ਵਾਲੇ ਖਿਡਾਰੀਆਂ ਤੇ ਸਹਾਇਕ ਸਟਾਫ਼ ਨੂੰ ਤਰਜੀਹ ਦਿੱਤੀ ਜਾਵੇਗੀ। ਰੀਜਿਜੂ ਨੇ ਕਿਹਾ ਕਿ ਦੇਸ਼ ਨੂੰ ਮੁਲਤਵੀ ਹੋ ਚੁੱਕੇ ਟੋਕੀਓ ਓਲੰਪਿਕ ਦੇ ਲਈ ਖਿਡਾਰੀਆਂ ਦਾ ਅਜੇ ਤਕ ਦਾ ਸਭ ਤੋਂ ਵੱਡਾ ਦਲ ਭੇਜਣ ਦੀ ਉਮੀਦ ਹੈ। ਟੋਕੀਓ ਓਲੰਪਿਕ ਦਾ ਆਯੋਜਨ ਅਗਲੇ ਸਾਲ 23 ਜੁਲਾਈ ਤੋਂ 8 ਅਗਸਤ ਤਕ ਕੀਤਾ ਜਾਵੇਗਾ।
ਇਹ ਵੀ ਪੜ੍ਹੋ : Ind vs Aus: ਚੱਲਦੇ ਮੈਚ ਦੌਰਾਨ ਭਾਰਤੀ ਪ੍ਰਸ਼ੰਸਕ ਨੌਜਵਾਨ ਨੇ ਆਸਟਰੇਲੀਆਈ ਕੁੜੀ ਨੂੰ ਕੀਤਾ ਪਰਪੋਜ਼, ਵੇਖੋ ਵੀਡੀਓ

ਰਿਜਿਜੂ ਨੇ ਏਅਰਟੈਲ ਦਿੱਲੀ ਹਾਫ ਮੈਰਾਥਨ ਨੂੰ ਹਰੀ ਝੰਡੀ ਦਿਖਾਉਣ ਦੇ ਬਾਅਦ ਪੱਤਰਕਾਰਾਂ ਨੂੰ ਕਿਹਾ, ''ਸਾਡੇ ਖਿਡਾਰੀਆਂ ਨੂੰ ਤਰਜੀਹ ਦਿੱਤੀ ਜਾਵੇਗੀ ਤੇ ਅਸੀਂ ਸਿਹਤ ਮੰਤਰਾਲਾ ਨਾਲ ਇਸ 'ਤੇ ਗੱਲ ਕਰਾਂਗੇ।'' ਰਿਜਿਜੂ ਨੇ ਕਿਹਾ, ''ਅਸੀਂ ਯਕੀਨੀ ਬਣਾਵਾਂਗੇ ਕਿ ਸਾਰੇ ਕੌਮਾਂਤਰੀ ਮੁਕਾਬਲੇਬਾਜ਼ਾਂ ਤੇ ਆਯੋਜਕਾਂ ਨੂੰ ਅਹਿਮੀਅਤ ਦਿੱਤੀ ਜਾਵੇ ਜਿਸ ਨਾਲ ਕਿ ਉਨ੍ਹਾਂ ਦੀ ਸੁਰੱਖਿਆ ਯਕੀਨੀ ਹੋ ਸਕੇ।'' ਉਨ੍ਹਾਂ ਕਿਹਾ, ''ਓਲੰਪਿਕ ਕੁਆਲੀਫਿਕੇਸ਼ਨ ਮੁਕਾਬਲੇ ਹੋਣਗੇ। ਇਸ ਲਈ ਮੈਂ ਚਾਹੁੰਦਾ ਹਾਂ ਕਿ ਹੁਣ ਜ਼ਿਆਦਾ ਖੇਡ ਪ੍ਰਤੀਯੋਗਿਤਾਵਾਂ ਦਾ ਆਯੋਜਨ ਹੋਵੇ, ਬੇਸ਼ੱਕ ਸਾਰੇ ਸੁਰੱਖਿਆ ਕਦਮਾਂ ਦੇ ਨਾਲ। 
PunjabKesari
ਰਿਜਿਜੂ ਨੇ ਕਿਹਾ, ''ਮੈਂ ਪਹਿਲਾਂ ਹੀ ਰਾਸ਼ਟਰੀ ਖੇਡ ਮਹਾਸੰਘਾਂ ਤੇ ਭਾਰਤੀ ਓਲੰਪਿਕ ਸੰਘ ਨੂੰ ਕਹਿ ਚੁੱਕਾ ਹਾਂ ਕਿ ਭਾਰਤ 'ਚ ਵੱਖ-ਵੱਖ ਰਾਸ਼ਟਰੀ ਤੇ ਕੌਮਾਂਤਰੀ ਖੇਡ ਪ੍ਰਤੀਯੋਗਿਤਾਵਾਂ ਦੇ ਆਯੋਜਨ ਦੀ ਯੋਜਨਾ ਬਣਾਉਣ ਤੇ ਅਸੀਂ ਪੂਰਾ ਸਮਰਥਨ ਦੇਵਾਂਗੇ।'' ਉਨ੍ਹਾਂ ਕਿਹਾ, ''ਮੈਨੂੰ ਲਗਦਾ ਹੈ ਕਿ ਲਾਕਡਾਊਨ ਖ਼ਤਮ ਹੋ ਚੁੱਕਾ ਹੈ। ਅਸੀਂ ਖੇਡ ਗਤੀਵਿਧੀਆਂ ਸ਼ੁਰੂ ਕਰ ਰਹੇ ਹਾਂ।'' ਦਿੱਲੀ ਹਾਫ਼ ਮੈਰਾਥਨ ਬੇਹੱਦ ਮਹੱਤਵਪੂਰਨ ਕੌਮਾਂਤਰੀ ਪ੍ਰਤੀਯੋਗਿਤਾ ਹੈ। ਦਿੱਲੀ ਸਰਕਾਰ ਤੇ ਖੇਡ ਮੰਤਰਾਲਾ ਇਸ ਦਾ ਸਮਰਥਨ ਕਰ ਰਹੇ ਹਨ।


Tarsem Singh

Content Editor

Related News