ਭਾਰਤ ਨੂੰ ਖੇਡ ਦੀ ਮਹਾਸ਼ਕਤੀ ਬਣਾਉਣ ਦਾ ਸੁਪਨਾ : ਰਿਜਿਜੂ
Tuesday, Mar 17, 2020 - 09:31 AM (IST)

ਸਪੋਰਟਸ ਡੈਸਕ— ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ ਉਸ ਦਾ ਸੁਪਨਾ ਭਾਰਤ ਨੂੰ ਖੇਡ ਦੀ ਮਹਾਸ਼ਕਤੀ ਬਣਾਉਣਾ ਹੈ ਤੇ ਇਸ ਲਈ 'ਖੇਲੋ ਇੰਡੀਆ' ਦੇ ਤਹਿਤ 15000 ਖਿਡਾਰੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਖੇਡ ਮੰਤਰੀ ਕਿਰਨ ਰਿਜਿਜੂ ਨੇ ਰਾਜ ਸਭਾ ਵਿਚ ਪ੍ਰਸ਼ਨ ਕਾਲ ਦੌਰਾਨ ਇਕ ਸਵਾਲ ਦੇ ਜਵਾਬ ਵਿਚ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਖੇਲੋ ਇੰਡੀਆ ਰਾਹੀਂ ਜੋ ਕਲਪਨਾ ਕੀਤੀ ਸੀ ਉਸ ਨੂੰ ਦੇਸ਼ ਦੇ ਪਿੰਡ-ਪਿੰਡ ਤਕ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਖੇਲੋ ਇੰਡੀਆ ਤਹਿਤ ਵੱਖ-ਵੱਖ ਟ੍ਰੇਨਿੰਗ ਸੈਂਟਰਾਂ ਵਿਚ 15000 ਖਿਡਾਰੀਆਂ ਨੂੰ ਚੰਗੀ ਤਰ੍ਹਾਂ ਸਿਖਲਾਈ ਦਿੱਤੀ ਜਾ ਰਹੀ ਹੈ।