IPL : ਜਾਣੋ ਕਿਉਂ ਬਦਲਿਆ ਗਿਆ ਕਿੰਗਜ਼ ਇਲੈਵਨ ਪੰਜਾਬ ਦਾ ਨਾਮ

02/17/2021 4:36:03 PM

ਚੰਡੀਗੜ੍ਹ (ਵਾਰਤਾ) : ਆਈ.ਪੀ.ਐਲ. ਦੀ ਪਸੰਦੀਦਾ ਫਰੈਂਚਾਇਜ਼ੀ ਵਿਚੋਂ ਇਕ ਕਿੰਗਜ਼ ਇਲੈਵਨ ਪੰਜਾਬ ਨੂੰ ਹੁਣ ਪੰਜਾਬ ਕਿੰਗਜ਼ ਕਿਹਾ ਜਾਏਗਾ। ਫਰੈਂਚਾਇਜ਼ੀ ਦੇ ਸਹਿ ਮਾਲਕ ਮੋਹਿਤ ਬਰਮਨ ਮੁਤਾਬਕ ਟੀਮ ਦੇ ਨਾਮ ਬਦਲਣ ਦੇ ਪਿੱਛੇ ਦਾ ਮਕਸਦ ਫਰੈਂਚਾਇਜ਼ੀ ਨੂੰ ਇਕ ਨਵਾਂ ਰੂਪ ਦੇਣਾ ਅਤੇ ਤਾਜ਼ਾ ਅਹਿਸਾਸ ਲਿਆਉਣਾ ਹੈ।

ਇਹ ਵੀ ਪੜ੍ਹੋ: ਪਿਤਾ ਦੇ ਆਟੋ ’ਚ ਬੈਠ ਕੇ ਸਨਮਾਨ ਸਮਾਰੋਹ ’ਚ ਪੁੱਜੀ ਮਿਸ ਇੰਡੀਆ ਰਨਰ ਅਪ, ਹਰ ਪਾਸੇ ਹੋ ਰਹੀ ਤਾਰੀਫ਼

ਬੁੱਧਵਾਰ ਯਾਨੀ ਅੱਜ ਟੀਮ ਦਾ ਨਵਾਂ ਲੋਗੋ ਜਾਰੀ ਕੀਤਾ ਗਿਆ। ਟੀਮ ਦੇ ਮੁਖ ਕਾਰਜਕਾਰੀ ਅਧਿਕਾਰੀ ਸਤੀਸ਼ ਮੇਨਨ ਨੇ ਬਰਾਂਡ ਦੀ ਨਵੀਂ ਪਛਾਣ ਦੇ ਬਾਰੇ ਵਿਚ ਕਿਹਾ, ‘ਪੰਜਾਬ ਕਿੰਗਜ਼ ਇਕ ਅਧਿਕ ਵਿਕਸਿਤ ਬਰਾਂਡ ਨਾਮ ਹੈ ਅਤੇ ਅਸੀਂ ਸਮਝਦੇ ਹਾਂ ਕਿ ਇਹ ਸਾਡੇ ਲਈ ਮੁੱਖ ਬਰਾਂਡ ’ਤੇ ਧਿਆਨ ਦੇਣ ਦਾ ਸਹੀ ਸਮਾਂ ਹੈ। ਮੋਹਿਤ ਬਰਮਰਨ, ਨੇਸ ਵਾਡੀਆ, ਪ੍ਰੀਤੀ ਜਿੰਟਾ ਅਤੇ ਕਰਣ ਪਾਲ ਦੀ ਟੀਮ ਅਜੇ ਤੱਕ ਇਕ ਵਾਰ ਵੀ ਆਈ.ਪੀ.ਐਲ. ਨਹੀਂ ਜਿੱਤ ਸਕੀ ਹੈ। ਇਸ ਲੀਗ ਦੇ ਪਹਿਲੇ ਸੀਜ਼ਨ (2008) ਤੋਂ ਜੁੜੀ ਇਹ ਟੀਮ ਇਕ ਵਾਰ ਉਪ ਜੇਤੂ ਰਹੀ ਅਤੇ ਇਕ ਵਾਰ ਤੀਜੇ ਸਥਾਨ ’ਤੇ ਰਹੀ। ਅਗਲਾ ਆਈ.ਪੀ.ਐਲ. ਅਪ੍ਰੈਲ ਦੇ ਦੂਜੇ ਹਫ਼ਤੇ ਵਿਚ ਸ਼ੁਰੂ ਹੋਵੇਗਾ।

ਇਹ ਵੀ ਪੜ੍ਹੋ: ਕੀ ਮੁੜ ਰਾਜਨੀਤੀ ’ਚ ਸਰਗਰਮ ਹੋਣਗੇ ਮਿਥੁਨ ਚਕਰਵਰਤੀ, ਭਾਗਵਤ ਨਾਲ ਮੁਲਾਕਾਤ ਮਗਰੋਂ ਲਗਾਏ ਜਾ ਰਹੇ ਕਿਆਸ

ਕਿੰਗਜ਼ ਇਲੈਵਨ ਪੰਜਾਬ ਨੇ ਚੇਨਈ ਵਿਚ 2021 ਲਈ ਖਿਡਾਰੀਆਂ ਦੀ ਹੋਣ ਵਾਲੀ ਨੀਲਾਮੀ ਤੋਂ ਇਕ ਦਿਨ ਪਹਿਲਾਂ ਆਪਣਾ ਨਾਮ ਬਦਲ ਕੇ ਪੰਜਾਬ ਕਿੰਗਜ਼ ਕਰ ਲਿਆ ਹੈ ਅਤੇ ਨਵੇਂ ਨਾਮ ਅਤੇ ਲੋਗੋ ਦਾ ਉਦਘਾਟਨ ਕੀਤਾ ਹੈ।

ਇਹ ਵੀ ਪੜ੍ਹੋ: ਰਿਹਾਨਾ ਨੇ ਗਣੇਸ਼ ਦਾ ਲੌਕਿਟ ਪਾ ਕੇ ਸਾਂਝੀ ਕੀਤੀ ਟਾਪਲੈੱਸ ਤਸਵੀਰ, ਭਾਜਪਾ MLA ਨੇ ਕਾਂਗਰਸ ਨੂੰ ਪੁੱਛਿਆ ਇਹ ਸਵਾਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।   


cherry

Content Editor

Related News