ਕਲਾਈਸਟਰਸ ਢਿੱਡ ''ਤੇ ਸੱਟ ਲੱਗਣ ਕਾਰਨ ਅਮਰੀਕੀ ਓਪਨ ਦੀਆਂ ਤਿਆਰੀਆਂ ਦੇ ਟੂਰਨਾਮੈਂਟ ਤੋਂ ਹਟੀ

Saturday, Aug 22, 2020 - 11:58 AM (IST)

ਕਲਾਈਸਟਰਸ ਢਿੱਡ ''ਤੇ ਸੱਟ ਲੱਗਣ ਕਾਰਨ ਅਮਰੀਕੀ ਓਪਨ ਦੀਆਂ ਤਿਆਰੀਆਂ ਦੇ ਟੂਰਨਾਮੈਂਟ ਤੋਂ ਹਟੀ

ਨਿਊਯਾਰਕ : ਚਾਰ ਵਾਰ ਦੀ ਗਰੈਂਡਸਲੈਮ ਜੇਤੂ ਕਿਮ ਕਲਾਈਸਟਰਸ ਨੇ ਢਿੱਡ 'ਤੇ ਲੱਗੀ ਸੱਟ ਕਾਰਨ ਸ਼ੁੱਕਰਵਾਰ ਨੂੰ ਪੱਛਮੀ ਅਤੇ ਦੱਖਣੀ ਓਪਨ ਤੋਂ ਹੱਟਣ ਦਾ ਫ਼ੈਸਲਾ ਕੀਤਾ। ਉਹ ਅਮਰੀਕੀ ਓਪਨ ਤੋਂ ਪਹਿਲਾਂ ਕੁੱਝ ਆਰਾਮ ਕਰਣਾ ਚਾਹੁੰਦੀ ਹੈ। ਬੈਲਜੀਅਮ ਦੀ 37 ਸਾਲ ਦੀ ਇਹ ਖਿਡਾਰਣ ਅੰਤਰਰਾਸ਼ਟਰੀ ਟੈਨਿਸ ਹਾਲ ਆਫ ਫੇਮ ਦੀ ਮੈਂਬਰ ਹੈ।

ਇਸ ਸਾਲ ਉਨ੍ਹਾਂ ਨੇ ਸੰਨਿਆਸ ਤੋਂ ਵਾਪਸੀ ਕੀਤੀ। ਅਮਰੀਕੀ ਓਪਨ 31 ਅਗਸਤ ਤੋਂ ਸ਼ੁਰੂ ਹੋ ਰਿਹਾ ਹੈ ਅਤੇ 2012 ਵਿਚ ਫਲਸ਼ਿੰਗ ਮਿਡੋਜ ਵਿਚ ਖੇਡਣ ਦੇ ਬਾਅਦ ਇਹ ਉਨ੍ਹਾਂ ਦਾ ਪਹਿਲਾ ਗਰੈਂਡਸਲੈਮ ਟੂਰਨਾਮੈਂਟ ਹੋਵੇਗਾ। ਉਹ ਉਦੋਂ ਦੂਜੇ ਦੌਰ ਵਿਚ ਹਾਰ ਗਈ ਸੀ। ਅਮਰੀਕੀ ਓਪਨ ਦੀਆਂ ਤਿਆਰੀਆਂ ਲਈ ਪੱਛਮੀ ਅਤੇ ਦੱਖਣੀ ਓਪਨ ਸ਼ਨੀਵਾਰ ਤੋਂ ਨਿਊਯਾਰਕ ਵਿਚ ਸ਼ੁਰੂ ਹੋ ਰਿਹਾ ਹੈ।


author

cherry

Content Editor

Related News