ਖੇਲੋ ਇੰਡੀਆ : ਓਲੰਪੀਅਨ ਨਟਰਾਜ ਨੇ ਜਿੱਤੇ ਤਿੰਨ ਸੋਨ ਤਮਗੇ

Thursday, Apr 28, 2022 - 11:30 PM (IST)

ਖੇਲੋ ਇੰਡੀਆ : ਓਲੰਪੀਅਨ ਨਟਰਾਜ ਨੇ ਜਿੱਤੇ ਤਿੰਨ ਸੋਨ ਤਮਗੇ

ਬੈਂਗਲੁਰੂ- ਓਲੰਪੀਅਨ ਤੈਰਾਕ ਸ਼੍ਰੀਹਰੀ ਨਟਰਾਜ ਨੇ ਖੇਲੋ ਇੰਡੀਆ ਯੂਨੀਵਰਸਿਟੀ ਖੇਡ (ਕੇ. ਆਈ. ਯੂ. ਜੀ.) ਨੇ ਵੀਰਵਾਰ ਨੂੰ ਇੱਥੇ ਤਿੰਨ ਸੋਨ ਤਮਗੇ ਜਿੱਤੇ, ਜਿਸ ਨਾਲ ਮੇਜ਼ਬਾਨ ਜੈਨ ਯੂਨੀਵਰਸਿਟੀ ਨੇ ਸੋਨੇ ਦੇ 14 ਤਮਗੇ ਜਿੱਤ ਕੇ ਸਵਿਮਿੰਗ ਪੂਲ ਵਿਚ ਆਪਣਾ ਦਬਦਬਾਅ ਬਣਾਇਆ। ਜੈਨ ਯੂਨੀਵਰਸਿਟੀ ਦੀ ਨੁਮਾਇੰਦਗੀ ਕਰਨ ਵਾਲੇ ਨਟਰਾਜ ਨੇ 100 ਮੀਟਰ ਫ੍ਰੀਸਟਾਈਲ, 50 ਮੀਟਰ ਬੈਕਸਟ੍ਰੋਕ ਅਤੇ ਚਾਰ ਗੁਣਾ 200 ਮੀਟਰ ਫ੍ਰੀਸਟਾਈਲ ਰਿਲੇ ਵਿਚ ਸੋਨ ਤਮਗੇ ਜਿੱਤੇ। ਉਨ੍ਹਾਂ ਨੇ ਇਨ੍ਹਾਂ ਮੁਕਾਬਲਿਆਂ ਵਿਚ ਨਵੇਂ ਰਿਕਾਰਡ ਵੀ ਬਣਾਏ।

ਇਹ ਖ਼ਬਰ ਪੜ੍ਹੋ- ਲਿਵਰਪੂਲ ਨੇ ਵਿਲਾਰੀਅਲ ਨੂੰ ਹਰਾਇਆ, ਚੈਂਪੀਅਨਸ ਲੀਗ ਫਾਈਨਲ 'ਚ ਜਗ੍ਹਾ ਬਣਾਉਣ ਦੇ ਕਰੀਬ
ਨਟਰਾਜ ਨੇ 100 ਮੀਟਰ ਫ੍ਰੀਸਟਾਈਲ ਵਿਚ 50.98 ਸੈਕੰਡ ਦਾ ਸਮਾਂ ਕੱਢ ਕੇ ਰੁਦਰਾਂਸ਼ ਮਿਸ਼ਰਾ ਦੇ 2020 ਵਿਚ ਬਣਾਏ ਗਏ 53.01 ਦੇ ਰਿਕਾਰਡ ਨੂੰ ਤੋੜਿਆ। ਹੀਰ ਸ਼ਾਹ (ਮੁੰਬਈ ਯੂਨੀਵਰਸਿਟੀ) ਨੇ 52.78 ਸੈਕੰਡ ਅਤੇ ਅਦਿਤਿਆ ਦਿਨੇਸ਼ (ਅੰਨਾ ਯੂਨੀਵਰਸਿਟੀ) ਨੇ 52.79 ਸੈਕੰਡ ਦਾ ਸਮਾਂ ਲੈ ਕੇ ਕ੍ਰਮਵਾਰ- ਚਾਂਦੀ ਅਤੇ ਕਾਂਸੀ ਦੇ ਤਮਗੇ ਜਿੱਤੇ। ਨਟਰਾਜ ਨੇ 50 ਮੀਟਰ ਬੈਕਸਟ੍ਰੋਕ ਵਿਚ 26.10 ਸੈਕੰਡ ਦਾ ਸਮਾਂ ਕੱਢਿਆ।

ਇਹ ਖ਼ਬਰ ਪੜ੍ਹੋ- ਓਸਲੋ ਈ-ਸਪੋਰਟਸ ਕੱਪ ਸ਼ਤਰੰਜ : ਡੂਡਾ ਤੋਂ ਹਾਰੇ ਪ੍ਰਗਿਆਨੰਧਾ, ਕਾਰਲਸਨ ਫਿਰ ਅੱਗੇ
ਸ਼ਿਵ ਸ਼੍ਰੀਧਰ (ਜੈਨ ਯੂਨੀਵਰਸਿਟੀ) ਨੇ 27.10 ਸੈਕੰਡ ਅਤੇ ਸਿਧਾਂਤ ਸੇਜਵਾਲ (ਪੰਜਾਬ ਯੂਨੀਵਰਸਿਟੀ) ਨੇ 27.69 ਸੈਕੰਡਦੇ ਨਾਲ ਕ੍ਰਮਵਾਰ- ਚਾਂਦੀ ਅਤੇ ਕਾਂਸੀ ਤਮਗਾ ਆਪਣੇ ਨਾਂ ਕੀਤੇ। ਇਸ ਤੋਂ ਬਾਅਦ ਨਟਰਾਜ ਨੇ ਸੰਜੇ ਜੈਕ੍ਰਿਸ਼ਨਨ, ਸ਼ਿਵ ਸ਼੍ਰੀਧਰ ਅਤੇ ਰਾਜ ਰੇਲੇਕਰ ਦੇ ਨਾਲ ਮਿਲ ਕੇ ਚਾਰ ਗੁਣਾ 200 ਮੀਟਰ ਫ੍ਰੀਸਟਾਈਲ ਰਿਲੇ ਨੂੰ ਅੱਠ ਮਿੰਟ 06.87 ਸੈਕੰਡ ਦੇ ਨਵੇਂ ਰਿਕਾਰਡ ਸਮੇਂ ਦੇ ਨਾਲ ਪੂਰਾ ਕੀਤਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Gurdeep Singh

Content Editor

Related News